ਕੁੱਤੇ ਨੇ ਕਰਵਾ’ਤਾ ਜੀਟੀ ਰੋਡ ਜਾਮ… ਇੱਕ ਤੋਂ ਬਾਅਦ ਇੱਕ ਕਰ ਕੇ ਟਕਰਾਅ ਗਏ 5 ਵਾਹਨ

ਕੁੱਤੇ ਨੇ ਕਰਵਾ’ਤਾ ਜੀਟੀ ਰੋਡ ਜਾਮ… ਇੱਕ ਤੋਂ ਬਾਅਦ ਇੱਕ ਕਰ ਕੇ ਟਕਰਾਅ ਗਏ 5 ਵਾਹਨ

ਵੀਓਪੀ ਬਿਊਰੋ – ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਗਵਾੜਾ ਨੇੜੇ ਗੁਰਾਇਆ ਵਿਖੇ ਵਾਪਰੇ ਭਿਆਨਕ ਹਾਦਸੇ ਦੌਰਾਨ 5 ਵਾਹਨ ਆਪਸ ‘ਚ ਟਕਰਾ ਗਏ। ਇਸ ਦੌਰਾਨ ਇੱਕ ਕਾਰ ਅੱਗੇ ਜਾ ਰਹੀ ਟਾਟਾ ਕਾਰ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ ਅਤੇ ਟਾਟਾ ਕਾਰ ਉਸਦੇ ਬੋਨਟ ਨਾਲ ਜਾ ਵੱਜੀ। ਇਹ ਹਾਦਸਾ ਹਾਈਵੇਅ ‘ਤੇ ਕੁੱਤੇ ਦੇ ਆਉਣ ਕਾਰਨ ਵਾਪਰਿਆ।

ਤੇਜ਼ ਰਫਤਾਰ ਟਾਟਾ ਹੈਰੀਅਰ ਦੇ ਡਰਾਈਵਰ ਨੇ ਜਿਵੇਂ ਹੀ ਕੁੱਤੇ ਨੂੰ ਬਚਾਉਣ ਲਈ ਬ੍ਰੇਕ ਲਗਾਈ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਵਾਹਨ ਆਪਸ ‘ਚ ਟਕਰਾ ਗਏ। ਚਸ਼ਮਦੀਦਾਂ ਅਨੁਸਾਰ ਜਦੋਂ ਵਾਹਨਾਂ ਦੀ ਟੱਕਰ ਹੋਈ ਤਾਂ ਮੌਕੇ ‘ਤੇ ਲੋਕ ਇਕੱਠੇ ਹੋ ਗਏ ਪਰ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਕਾਰ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਈਵੇਅ ’ਤੇ ਵਾਹਨਾਂ ਦੇ ਆਪਸ ’ਚ ਟਕਰਾ ਜਾਣ ਤੋਂ ਬਾਅਦ ਮੌਕੇ ’ਤੇ ਲੰਮਾ ਜਾਮ ਲੱਗ ਗਿਆ। ਲੋਕ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਕੇ ਮਦਦ ਲਈ ਅੱਗੇ ਆਏ। ਇਸ ਦੌਰਾਨ ਕੁਝ ਲੋਕਾਂ ਨੇ ਹਾਈਵੇ ਪੈਟਰੋਲਿੰਗ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਆਪਸ ਵਿੱਚ ਟਕਰਾਏ ਵਾਹਨਾਂ ਨੂੰ ਇੱਕ ਪਾਸੇ ਲਿਜਾ ਕੇ ਹਾਈਵੇਅ ’ਤੇ ਲੱਗੇ ਜਾਮ ਨੂੰ ਹਟਾ ਦਿੱਤਾ।

error: Content is protected !!