ਹੁੱਕਾ ਬਾਰ ‘ਚ ਸਾਥੀਆਂ ਨਾਲ ਬੈਠੇ ਮੁਨੱਵਰ ਫਾਰੂਕੀ ਨੂੰ ਪੁਲਿਸ ਨੇ ਛਾਪਾ ਮਾਰ ਕੇ ਕੀਤਾ ਗ੍ਰਿਫਤਾਰ

ਹੁੱਕਾ ਬਾਰ ‘ਚ ਸਾਥੀਆਂ ਨਾਲ ਬੈਠੇ ਮੁਨੱਵਰ ਫਾਰੂਕੀ ਨੂੰ ਪੁਲਿਸ ਨੇ ਛਾਪਾ ਮਾਰ ਕੇ ਕੀਤਾ ਗ੍ਰਿਫਤਾਰ

ਮੁੰਬਈ (ਵੀਓਪੀ ਬਿਊਰੋ) ਬਿੱਗ ਬੌਸ-17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਮੰਗਲਵਾਰ ਦੇਰ ਰਾਤ ਮੁੰਬਈ ਪੁਲਿਸ ਦੀ ਐੱਸਐੱਸ ਬ੍ਰਾਂਚ (ਸਮਾਜ ਸੇਵਾ ਸ਼ਾਖਾ) ਨੇ ਹੁੱਕਾ ਬਾਰ ਤੋਂ ਹਿਰਾਸਤ ਵਿੱਚ ਲੈ ਲਿਆ। ਫਾਰੂਕੀ ਦੇ ਨਾਲ 13 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਾਰਿਆਂ ਖਿਲਾਫ ਕੋਟਪਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਛੱਡ ਦਿੱਤਾ ਗਿਆ।

 

ਫੋਰਟ ਇਲਾਕੇ ਦੇ ਹੋਟਲ ਸਬਲਾਨ ਹੁੱਕਾ ਪਾਰਲਰ ‘ਤੇ ਛਾਪੇਮਾਰੀ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਹੁੱਕਾ ਪਾਰਲਰ ‘ਚ ਤੰਬਾਕੂ ਦਾ ਸੇਵਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਛਾਪਾ ਮਾਰਨ ਪਹੁੰਚੀ ਅਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਲੋਕਾਂ ਵਿਚ ਮੁਨੱਵਰ ਫਾਰੂਕੀ ਵੀ ਸ਼ਾਮਲ ਸੀ।

 

error: Content is protected !!