ਲੋਕ ਸਭਾ ਚੋਣਾਂ ‘ਚ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਜਨਾਬ ਨੇ ਕਰ ਲਈ ਖੁਦਕੁਸ਼ੀ, ਮੌਜੂਦਾ MP ਸੀ ਮ੍ਰਿਤਕ 

ਲੋਕ ਸਭਾ ਚੋਣਾਂ ‘ਚ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਜਨਾਬ ਨੇ ਕਰ ਲਈ ਖੁਦਕੁਸ਼ੀ, ਮੌਜੂਦਾ MP ਸੀ ਮ੍ਰਿਤਕ

ਚੇਨਈ (ਵੀਓਪੀ ਬਿਊਰੋ) : ਤਾਮਿਲਨਾਡੂ ਦੇ ਇਰੋਡ ਲੋਕ ਸਭਾ ਹਲਕੇ ਤੋਂ ਐੱਮਡੀਐੱਮਕੇ ਦੇ ਸੰਸਦ ਮੈਂਬਰ ਏ. ਗਣੇਸ਼ਮੂਰਤੀ (76) ਦੀ ਵੀਰਵਾਰ ਸਵੇਰੇ ਕੋਇੰਬਟੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਉਹ ਲੋਕ ਸਭਾ ਟਿਕਟ ਨਾ ਮਿਲਣ ਤੋਂ ਨਾਰਾਜ਼ ਸਨ। ਉਸ ਨੇ ਐਤਵਾਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਪਹਿਲਾਂ ਉਸ ਨੂੰ ਇਰੋਡ ਦੇ ਸਥਾਨਕ ਹਸਪਤਾਲ ਲਿਜਾਇਆ ਗਿਆ। ਪਰ ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਨੂੰ ਕੋਇੰਬਟੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਉਸ ਦੇ ਰਿਸ਼ਤੇਦਾਰਾਂ ਅਨੁਸਾਰ ਗਣੇਸ਼ਮੂਰਤੀ ਨੇ ਐਤਵਾਰ ਨੂੰ ਕੀਟਨਾਸ਼ਕ ਦਾ ਸੇਵਨ ਕਰ ਲਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।

error: Content is protected !!