‘ਆਪ’ ਦੇ MP ਤੇ MLA ਦੀ ਦਲ ਬਦਲੀ ‘ਤੇ AAP ਵਿਧਾਇਕ ਨੇ ਹੀ ਕੱਸੇ ਤੰਜ, ਕਿਹਾ- ਕਿਆ ਸੇ ਕਿਆ ਹੋ ਗਿਆ ਦੇਖਤੇ-ਦੇਖਤੇ

‘ਆਪ’ ਦੇ MP ਤੇ MLA ਦੀ ਦਲ ਬਦਲੀ ‘ਤੇ AAP ਵਿਧਾਇਕ ਨੇ ਹੀ ਕੱਸੇ ਤੰਜ, ਕਿਹਾ- ਕਿਆ ਸੇ ਕਿਆ ਹੋ ਗਿਆ ਦੇਖਤੇ-ਦੇਖਤੇ

ਵੀਓਪੀ ਬਿਊਰੋ- ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਕ ਵਾਰ ਫਿਰ ਪਾਰਟੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਨ੍ਹਾਂ ਪਾਰਟੀ ਲੀਡਰਸ਼ਿਪ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਦੇਸ਼ ‘ਚ ਹੋਣ ‘ਤੇ ਵੀ ਚੁਟਕੀ ਲਈ।

ਉਨ੍ਹਾਂ ਨੇ ਟਵੀਟ ਕੀਤਾ ਕਿ-

ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ।

ਆਖਿਰ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ!

ਅਜ਼ੀਜ਼ਾਂ ਤੋਂ ਦੂਰੀ, ਧੋਖਾ ਅਤੇ ਅਜਨਬੀਆਂ ਨੂੰ ਗਲੇ ਲਗਾਉਣਾ; ਇਹ ਕਿਹੜਾ ਇਨਸਾਫ ਹੈ?

ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਦੇਸ਼ ਤੋਂ ਬਾਹਰ ਚਲਾ ਗਿਆ ਹੈ।

error: Content is protected !!