ਬਿੱਟੂ ਨੇ ਕਾਂਗਰਸ ਛੱਡ ਕੇ ਚੰਗੀ ਨਹੀਂ ਕੀਤੀ, ਲੋਕ ਤੈਨੂੰ ਮਾਫ ਨਹੀਂ ਕਰਨਗੇ ਬਿੱਟੂ : ਰਾਜਾ ਵੜਿੰਗ

ਬਿੱਟੂ ਨੇ ਕਾਂਗਰਸ ਛੱਡ ਕੇ ਚੰਗੀ ਨਹੀਂ ਕੀਤੀ, ਲੋਕ ਤੈਨੂੰ ਮਾਫ ਨਹੀਂ ਕਰਨਗੇ ਬਿੱਟੂ : ਰਾਜਾ ਵੜਿੰਗ

ਜਲੰਧਰ/ਚੰਡੀਗੜ੍ਹ (ਵੀਓਪੀ ਬਿਊਰੋ) ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਪਾਰਟੀ ਲਈ ਘਾਟਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਖੇ ਵੇਲੇ ਪਾਰਟੀ ਛੱਡਣ ਵਾਲਿਆਂ ਨੂੰ ਲੋਕ ਮੁਆਫ਼ ਨਹੀਂ ਕਰਨਗੇ।

ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਪਾਰਟੀ ਨਾਲੋਂ ਨਿੱਜੀ ਤੌਰ ‘ਤੇ ਜ਼ਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਹੁਣ ਉਹ ਸਾਂਸਦ ਤਾਂ ਰਹਿ ਸਕਦੇ ਹਨ ਪਰ ਕਾਂਗਰਸ ਪਰਿਵਾਰ ਨਹੀਂ ਕਹਾਉਣਗੇ। ਕਿਉਂਕਿ ਉਨ੍ਹਾਂ ਦੇ ਦਾਦਾ ਮਰਹੂਮ ਬੇਅੰਤ ਸਿੰਘ ਕਾਂਗਰਸ ਵਿੱਚ ਵੱਡਾ ਨਾਮ ਸੀ।

ਇੱਕ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ। ਉਸ ਦੀ ਟਿਕਟ ਕੈਂਸਲ ਹੋਣ ਵਰਗੀ ਕੋਈ ਗੱਲ ਨਹੀਂ ਸੀ। ਸੋਮਵਾਰ ਨੂੰ ਵੀ ਉਸ ਨਾਲ ਗੱਲ ਕੀਤੀ। ਬਿੱਟੂ ਦੇ ਪਾਰਟੀ ਹਾਈਕਮਾਂਡ ਨਾਲ ਸਿੱਧੇ ਸਬੰਧ ਸਨ। ਜੇਕਰ ਉਨ੍ਹਾਂ ਦੇ ਦਿਮਾਗ ‘ਚ ਕੋਈ ਮੁੱਦਾ ਸੀ ਤਾਂ ਉਨ੍ਹਾਂ ਨੂੰ ਹਾਈਕਮਾਂਡ ਨਾਲ ਬੈਠ ਕੇ ਇਸ ‘ਤੇ ਚਰਚਾ ਕਰਨੀ ਚਾਹੀਦੀ ਸੀ।

error: Content is protected !!