ਚੋਣ ਦੰਗਲ… ਮਥੁਰਾ ‘ਚ ਭਾਜਪਾ ਦੀ ਹੇਮਾ ਮਾਲਿਨੀ ਦੇ ਮੁਕਾਬਲੇ ‘ਚ ਕਾਂਗਰਸ ਨੇ ਉਤਾਰਿਆ ਮੁੱਕੇਬਾਜ਼ ਵਿਜੇਂਦਰ ਸਿੰਘ

ਮਥੁਰਾ ‘ਚ ਭਾਜਪਾ ਦੀ ਹੇਮਾ ਮਾਲਿਨੀ ਦੇ ਮੁਕਾਬਲੇ ‘ਚ ਕਾਂਗਰਸ ਨੇ ਉਤਾਰਿਆ ਮੁੱਕੇਬਾਜ਼ ਵਿਜੇਂਦਰ ਸਿੰਘ

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਭੱਖ ਗਿਆ ਹੈ। ਇਸੇ ਵਿਚਾਲੇ ਕਾਂਗਰਸ ਨੇ ਮਥੁਰਾ ਲੋਕ ਸਭਾ ਸੀਟ ਤੋਂ ਅੰਤਰਰਾਸ਼ਟਰੀ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੁਕਾਬਲੇ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ ਹੈ।

ਇੱਥੇ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਸਿੱਧੀ ਟੱਕਰ ਦੋ ਵਾਰ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨਾਲ ਹੋਵੇਗੀ।

ਕਾਂਗਰਸ ਨੇ ਇਸ ਚੋਣ ਵਿਚ ਜਾਟ ਬਹੁਲ ਸੀਟਾਂ ‘ਤੇ ਜਾਟ ਕਾਰਡ ਖੇਡ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਨੇ ਮਥੁਰਾ ਤੋਂ ਦੋ ਵਾਰ ਸੰਸਦ ਰਹਿ ਚੁੱਕੀ ਫਿਲਮ ਅਦਾਕਾਰਾ ਹੇਮਾ ਮਾਲਿਨੀ ਨੂੰ ਨਾਮਜ਼ਦ ਕੀਤਾ ਹੈ। ਹਾਲਾਂਕਿ ਉਨ੍ਹਾਂ ਨੂੰ ਇੱਥੋਂ ਆਰਐਲਡੀ ਦਾ ਸਮਰਥਨ ਵੀ ਹਾਸਲ ਹੈ।

 

error: Content is protected !!