ਕਥਿਤ ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਨੂੰ ਭੇਜਿਆ ਤਿਹਾੜ ਜੇਲ੍ਹ, ਕਹਿੰਦਾ-ਮੇਰੇ ਲਈ ਜੇਲ੍ਹ ‘ਚ ਰਾਮਾਇਣ ਤੇ ਗੀਤਾ ਭੇਜ ਦਿਓ ਪੜ੍ਹ ਲਿਆ ਕਰਾਂਗਾ

ਕਥਿਤ ਸ਼ਰਾਬ ਘੁਟਾਲੇ ‘ਚ ਕੇਜਰੀਵਾਲ ਨੂੰ ਭੇਜਿਆ ਤਿਹਾੜ ਜੇਲ੍ਹ, ਕਹਿੰਦਾ-ਮੇਰੇ ਲਈ ਜੇਲ੍ਹ ‘ਚ ਰਾਮਾਇਣ ਤੇ ਗੀਤਾ ਭੇਜ ਦਿਓ ਪੜ੍ਹ ਲਿਆ ਕਰਾਂਗਾ

ਨਵੀਂ ਦਿੱਲੀ (ਵੀਓਪੀ ਬਿਊਰੋ) ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਰਾਊਜ਼ ਐਵੇਨਿਊ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ।

ਇਸ ਦੌਰਾਨ ਕੇਜਰੀਵਾਲ 15ਅਪ੍ਰੈਲ ਤੱਕ ਤਿਹਾੜ ਜੇਲ੍ਹ ਵਿੱਚ ਰਹਿਣਗ। ਸੀਐੱਮ ਕੇਜਰੀਵਾਲ ਦੇ ਵਕੀਲ ਨੇ ਈਡੀ ਦੀ 15 ਦਿਨਾਂ ਦੀ ਨਿਆਂਇਕ ਹਿਰਾਸਤ ਦੌਰਾਨ ਅਦਾਲਤ ਤੋਂ ਤਿੰਨ ਕਿਤਾਬਾਂ ਪੜ੍ਹਨ ਦੀ ਇਜਾਜ਼ਤ ਮੰਗੀ ਹੈ। ਜਿਨ੍ਹਾਂ ਤਿੰਨ ਕਿਤਾਬਾਂ ਲਈ ਦਿੱਲੀ ਦੇ ਮੁੱਖ ਮੰਤਰੀ ਨੇ ਪੜ੍ਹਨ ਦੀ ਇਜਾਜ਼ਤ ਮੰਗੀ ਹੈ, ਉਨ੍ਹਾਂ ਵਿੱਚ ਭਾਗਵਦ ਗੀਤਾ, ਰਮਾਇਣ ਅਤੇ ਨੀਰਜਾ ਚੌਧਰੀ ਦੀ ‘ਪ੍ਰਾਈਮ ਮਿਨਿਸਟਰਜ਼ ਡਿਸਾਈਡ’ ਸ਼ਾਮਲ ਹਨ।

ਈਡੀ ਕੇਜਰੀਵਾਲ ਨੂੰ ਅਦਾਲਤ ਤੋਂ ਸਿੱਧਾ ਤਿਹਾੜ ਜੇਲ੍ਹ ਲੈ ਕੇ ਜਾਵੇਗੀ। ਉਸਨੂੰ ਜੇਲ੍ਹ ਨੰਬਰ 3, 5, 8 ਵਿੱਚੋਂ ਕਿਸੇ ਇੱਕ ਵਿੱਚ ਵੀ ਰੱਖਿਆ ਜਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਹੁਣ ਤੱਕ ਐਕਸਾਈਜ਼ ਨਾਲ ਸਬੰਧਤ ਆਗੂਆਂ ਨੂੰ ਇੱਕ ਜੇਲ੍ਹ ਵਿੱਚ ਰੱਖਣ ਦੀ ਬਜਾਏ ਵੱਖ-ਵੱਖ ਜੇਲ੍ਹਾਂ ਵਿੱਚ ਰੱਖਣ ਦਾ ਰੁਝਾਨ ਰਿਹਾ ਹੈ। ਇਸ ਵੇਲੇ ਡੀਜੀ, ਡੀਆਈਜੀ, ਏਆਈਜੀ ਸਾਰੇ ਜੇਲ੍ਹ ਹੈੱਡਕੁਆਰਟਰ ਵਿੱਚ ਮੌਜੂਦ ਹਨ।

error: Content is protected !!