ਦਿਲਜੀਤ ਦੁਸਾਂਝ ਨੇ ਦੱਸੇ ਚਮਕੀਲਾ ਫਿਲਮ ਦੀ ਸ਼ੂਟਿੰਗ ਦੇ ਕਿੱਸੇ, ਅਖੇ- ਸ਼ੂਟਿੰਗ ਦੌਰਾਨ ਮਹਿਸੂਸ ਹੁੰਦਾ ਸੀ ਚਮਕੀਲਾ ਮੇਰੇ ਨਾਲ ਹੀ ਆ, ਮੌਤ ਵਾਲੇ ਸੀਨ ‘ਚ ਤਾਂ ਦਿਖੀ ਝਲਕ

ਦਿਲਜੀਤ ਦੁਸਾਂਝ ਨੇ ਦੱਸੇ ਚਮਕੀਲਾ ਫਿਲਮ ਦੀ ਸ਼ੂਟਿੰਗ ਦੇ ਕਿੱਸੇ, ਅਖੇ- ਸ਼ੂਟਿੰਗ ਦੌਰਾਨ ਮਹਿਸੂਸ ਹੁੰਦਾ ਸੀ ਚਮਕੀਲਾ ਮੇਰੇ ਨਾਲ ਹੀ ਆ, ਮੌਤ ਵਾਲੇ ਸੀਨ ‘ਚ ਤਾਂ ਦਿਖੀ ਝਲਕ

ਜਲੰਧਰ (ਵੀਓਪੀ ਡੈਸਕ) ਪੰਜਾਬੀ-ਬਾਲੀਵੁੱਡ ਸਿੰਗਰ ਐਕਟਰ ਤੇ ਮਹਾਨ ਕਲਾਕਾਰ ਬਣ ਚੁੱਕੇ ਦਿਲਜੀਤ ਦੁਸਾਂਝ ਸਾਲ 2024 ਵਿੱਚ ਲਗਾਤਾਰ ਛਾਏ ਹੋਏ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਸੰਗੀਤ ਦੀ ਦੁਨੀਆਂ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਉੱਥੇ ਹੀ ਉਸ ਨੇ ਫਿਲਮ ਜਗਤ ਲਈ ਵੀ ਨਵੇਂ ਨਵੇਂ ਅਦਾਕਾਰੀ ਦੇ ਜੌਹਰ ਦਿਖਾਏ ਹਨ।

ਇਸ ਸਮੇਂ ਉਨ੍ਹਾਂ ਦੀ ਨਵੀਂ ਫਿਲਮ ਆ ਰਹੀ ਹੈ ਚਮਕੀਲਾ, ਇਹ ਫਿਲਮ ਵਿੱਚ ਦਿਲਜੀਤ ਦੁਸਾਂਝ ਮਸ਼ਹੂਰ ਪੰਜਾਬੀ ਸਿੰਗਰ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਿਹਾ ਹੈ, ਇਸ ਦੌਰਾਨ ਉਸ ਦਾ ਸਾਥ ਦੇ ਰਹੀ ਹੈ ਪਰੀਨੀਤੀ ਚੋਪੜ। ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਆ ਰਹੀ ਹੈ।

ਇਸ ਫਿਲਮ ਦੇ ਹੀ ਬਾਰੇ ਵਿਚ ਇੱਕ ਇੰਟਰਵਿਊ ਦੌਰਾਨ ਦਿਲਜੀਤ ਦੁਸਾਂਝ ਨੇ ਉਸ ਨੂੰ ਸ਼ੂਟਿੰਗ ਦੌਰਾਨ ਇਹ ਮਹਿਸੂਸ ਹੁੰਦਾ ਸੀ ਕਿ ਚਮਕੀਲਾ ਉਸ ਦੇ ਨਾਲ ਹੀ ਹੈ। ਇੱਕ ਸੀਨ ਦੀ ਸ਼ੂਟਿੰਗ ਦਾ ਜਿਕਰ ਕਰਦਿਆਂ ਦਿਲਜੀਤ ਦੁਸਾਂਝ ਨੇ ਕਿਹਾ ਕਿ ਚਮਕੀਲਾ ਦੀ ਮੌਤ ਦਾ ਸੀਨ ਉਸੇ ਜਗ੍ਹਾ ਸ਼ੂਟ ਕੀਤਾ ਗਿਆ, ਜਿੱਥੇ ਅਸਲ ਵਿੱਚ ਉਸ ਦੀ ਮੌਤ ਹੋਈ ਸੀ। ਇਸ ਦੌਰਾਨ ਉਸ ਦੇ ਹੱਥ ਵਿੱਚ ਤੂੰਬੀ ਸੀ, ਤਾਂ ਜਦੋਂ ਉਹ ਸੀਨ ਦੌਰਾਨ ਹੇਠਾਂ ਡਿੱਗ ਰਿਹਾ ਸੀ ਤਾਂ ਤੂੰਬੀ ਦੀ ਤਾਰ ਅਸਲ ਵਿੱਚ ਉਸ ਦੇ ਹੱਥ ‘ਤੇ ਲੱਗ ਗਈ ਅਤੇ ਉਸ ਦੀ ਉਂਗਲ ਵਿੱਚੋਂ ਖੂਨ ਨਿਕਲਣ ਲੱਗਾ। ਇਸ ਦੌਰਾਨ ਉਸ ਨੂੰ ਲੱਗਾ ਜਿਵੇਂ ਅਮਰ ਸਿੰਘ ਚਮਕੀਲਾ ਉਸ ਤੇ ਮੇਰੇ ਹੀ ਹੈ

ਇਸ ਫਿਲਮ ਸਬੰਧੀ ਦਿਲਜੀਤ ਦੁਸਾਂਝ ਨੇ ਆਪਣੀ ਭੂਮਿਕਾ ਲਈ ਕੀਤੀਆਂ ਸਖ਼ਤ ਤਿਆਰੀਆਂ ਬਾਰੇ ਸਪੱਸ਼ਟ ਤੌਰ ‘ਤੇ ਚਰਚਾ ਕੀਤੀ, ਪ੍ਰਸਿੱਧ ਫਿਲਮ ਨਿਰਮਾਤਾ ਇਮਤਿਆਜ਼ ਅਲੀ ਤੋਂ ਉਸ ਨੂੰ ਮਿਲੇ ਅਨਮੋਲ ਮਾਰਗਦਰਸ਼ਨ ‘ਤੇ ਚਾਨਣਾ ਪਾਇਆ।

error: Content is protected !!