ਅੰਮ੍ਰਿਤਸਰ ‘ਚ ‘ਚਿੱਟੇ’ ਦੇ ਆਦੀ ਨੇ ਬਜ਼ੁਰਗ ਮਾਂ, ਭਾਬੀ ਤੇ 2 ਸਾਲ ਦੇ ਭਤੀਜੇ ਦਾ ਕੀਤਾ ਕ.ਤ.ਲ

ਅੰਮ੍ਰਿਤਸਰ ‘ਚ ‘ਚਿੱਟੇ’ ਦੇ ਆਦੀ ਨੇ ਬਜ਼ੁਰਗ ਮਾਂ, ਭਾਬੀ ਤੇ 2 ਸਾਲ ਦੇ ਭਤੀਜੇ ਦਾ ਕੀਤਾ ਕ.ਤ.ਲ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਕੰਦੋਵਾਲੀ ਤੋਂ ਟ੍ਰਿਪਲ ਮਰਡਰ ਦੀ ਖਬਰ ਸਾਹਮਣੇ ਆਈ ਹੈ। ਇੱਕ ਸਾਥ ਤਿੰਨ ਕਤਲਾਂ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।

ਜਾਣਕਾਰੀ ਮੁਤਾਬਕ ਇੱਥੇ ਇੱਕ ਵਿਅਕਤੀ ਨੇ ਆਪਣੀ ਮਾਂ ਮਨਬੀਰ ਕੌਰ, ਭਰਜਾਈ ਅਵਨੀਤ ਕੌਰ ਅਤੇ 2 ਸਾਲਾਂ ਭਤੀਜੇ ਸਮਰੱਥ ਦਾ ਕਤਲ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲਾ ਸ਼ਖਸ ਚਿੱਟੇ ਦਾ ਆਦੀ ਹੈ। ਕਤਲ ਕਰਨ ਤੋਂ ਬਾਅਦ ਥਾਣੇ ਜਾ ਕੇ ਪੇਸ਼ ਹੋ ਗਿਆ।

ਕਤਲ ਕਰਨ ਵਾਲੇ ਵਿਅਕਤੀ ਅਮ੍ਰਿਤਪਾਲ ਦੀ ਉਮਰ ਕਰੀਬ 37 ਸਾਲ ਹੈ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਤਲ ਕਰਨ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਦਾਤਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

error: Content is protected !!