ਮਾਡਲ ਸਿਮਰ ਸਿੱਧੂ ਖਿਲ਼ਾਫ ਹੋਏ ਡੀ.ਜੇ ਵਾਲੇ ਅਤੇ ਕਲਾਕਾਰ, ਕਹਿੰਦੇ ਕੋਈ ਨਹੀਂ ਦੇਵੇਗਾ ਸਿਮਰ ਨੂੰ ਕੰੰਮ

ਵੀਓਪੀ ਬਿਊਰੋ- ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਸੀ ਜਿਸ ਵਿਚ ਸਟੇਜ ‘ਤੇ ਨੱਚਦੀ ਇਕ ਮਾਡਲ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸੇ ਤਹਿਤ ਸਮਰਾਲਾ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਮਾਡਲ ਕੁੜੀ ‘ਤੇ ਗਿਲਾਸ ਮਾਰਨ ਵਾਲੇ ਮੁਲਜ਼ਮ ਜਗਰੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਦੀ ਪੁਸ਼ਟੀ ਐੱਸਐੱਚਓ ਵੱਲੋਂ ਕੀਤੀ ਗਈ ਹੈ। ਜਿਸ ਮਾਡਲ ‘ਤੇ ਗਿਲਾਸ ਮਾਰਿਆ ਸੀ ਉਸ ਨੇ ਖੁਦ ਪੂਰੀ ਘਟਨਾ ਬਾਰੇ ਦੱਸਿਆ ਸੀ। ਉਸ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਕਹੀ ਗਈ ਸੀ।


ਪਰ ਇਸ ਪੂਰੇ ਮਾਮਲੇ ਵਿਚ ਇੱਕ ਵਾਰ ਫਿਰ ਤੋਂ ਨਵਾਂ ਮੋੜ ਸਾਹਮਣੇ ਆਇਆਂ ਹੈ ਜਿਥੇ ਸਿਮਰ ਸਿੱਧੂ ਨੇ ਗਿਲਾਸ ਮਾਰਨ ਵਾਲੇ ਨੂੰ ਉਸਤੋਂ ਮੁਆਫੀ ਮੰਗਣ ਨੂੰ ਕਿਹਾ ਹੈ ਉਥੇ ਹੀ ਦੂਜੇ ਪਾਸੇ ਡੀਜੇ ਵਾਲੇ ਅਤੇ ਕਲਾਕਾਰਾ ਨੇ ਸਿਮਰ ਸਿੱਧੂ ਖਿਲ਼ਾਫ ਮੋਰਚਾ ਖੋਲ੍ਹ ਦਿਤਾ ਹੈ

ਇਸ ਮੋਕੇ ਤੇ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਮੁੰਡੇ ਦਾ ਕੋਈ ਕਸੂਰ ਨਹੀਂ ਸੀ ਸਿਮਰ ਸਿੱਧੂ ਨੂੰ ਇਹ ਸਭ ਬੰਦ ਕਰਨਾ ਚਾਹੀਦਾ ਹੈ ਜੇਕਰ ਸਿਮਰ ਨੇ ਇਹ ਸਭ ਜਾਰੀ ਰੱਖਿਆਂ ਤਾਂ ਕੋਈ ਵੀ ਉਸ ਨਾਲ ਕੰਮ ਨਹੀਂ ਕਰੇਗਾ

error: Content is protected !!