ਭਾਰਤ ਆਪਣੇ ਦੁਸ਼ਮਣਾਂ ਨੂੰ ਦੁਨੀਆ ਭਰ ‘ਚੋਂ ਲਭ-ਲਭ ਮਾਰ ਰਿਹਾ ਹੈ, ਬ੍ਰਿਟਿਸ਼ ਅਖਬਾਰ ਨੇ ਕੀਤਾ ਦਾਅਵਾ

ਭਾਰਤ ਆਪਣੇ ਦੁਸ਼ਮਣਾਂ ਨੂੰ ਦੁਨੀਆ ਭਰ ‘ਚੋਂ ਲਭ-ਲਭ ਮਾਰ ਰਿਹਾ ਹੈ, ਬ੍ਰਿਟਿਸ਼ ਅਖਬਾਰ ਨੇ ਕੀਤਾ ਦਾਅਵਾ

ਵੀਓਪੀ ਬਿਊਰੋ- ਭਾਰਤ ਪਾਕਿਸਤਾਨ ਵਿੱਚ ਲੁਕ-ਛੁਪ ਕੇ ਬੈਠੇ ਅੱਤਵਾਦੀਆਂ ਨੂੰ ਗਿਣ-ਗਿਣ ਕੇ ਮਾਰ ਰਿਹਾ ਹੈ। ਇਸ ਦੀ ਪੁਸ਼ਟੀ ਭਾਰਤ ਅਤੇ ਪਾਕਿਸਤਾਨ ਦੇ ਕੁਝ ਖੁਫੀਆ ਕਰਮਚਾਰੀਆਂ” ਦੇ ਹਵਾਲੇ ਨਾਲ ਰਿਪੋਰਟ ਵਿੱਚ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਮਾਮਲੇ ਸੰਬੰਧੀ ਮਸ਼ਹੂਰ ਗਲੋਬਲ ਅਖਬਾਰ ‘ਦਿ ਗਾਰਡੀਅਨ’ ਨੇ ਵੀ ਦਾਅਵਾ ਕੀਤਾ ਹੈ।

ਲੰਡਨ ਤੋਂ ਪ੍ਰਕਾਸ਼ਿਤ ਅਖਬਾਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਜਿਹੇ ਦਸਤਾਵੇਜ਼ ਹਨ ਜੋ “ਇਸ ਗੱਲ ‘ਤੇ ਰੌਸ਼ਨੀ ਪਾਉਂਦੇ ਹਨ ਕਿ ਕਿਵੇਂ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ ਨੇ ਵਿਦੇਸ਼ਾਂ ਵਿੱਚ ਅੱਤਵਾਦੀਆਂ ਨੂੰ ਖਤਮ ਕਰਨ ਲਈ ਕਥਿਤ ਤੌਰ ‘ਤੇ ਕਾਰਵਾਈਆਂ ਕੀਤੀਆਂ ਸਨ”। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ “2019 ਤੋਂ ਬਾਅਦ ਰਾਸ਼ਟਰੀ ਸੁਰੱਖਿਆ ਲਈ ਇੱਕ ਦਲੇਰ ਪਹੁੰਚ ਅਪਣਾਉਂਦੇ ਹੋਏ” ਇਹ ਕਾਰਵਾਈਆਂ ਕੀਤੀਆਂ। ਭਾਰਤ ਸਰਕਾਰ ਨੇ ਬ੍ਰਿਟਿਸ਼ ਮੀਡੀਆ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਕਦੇ ਵੀ ਨਿਸ਼ਾਨਾ ਬਣਾ ਕੇ ਹੱਤਿਆਵਾਂ ਨਹੀਂ ਕਰਦਾ।

ਇਹ ਰਿਪੋਰਟ ਅਜਿਹੇ ਦੋਸ਼ਾਂ ਦਰਮਿਆਨ ਆਈ ਹੈ ਕਿ ਭਾਰਤ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਨ੍ਹਾਂ ਨੂੰ ਉਹ ਆਪਣਾ ਦੁਸ਼ਮਣ ਮੰਨਦਾ ਹੈ। ਰਿਪੋਰਟ ਦੇ ਅਨੁਸਾਰ, ਤਾਜ਼ਾ ਦਾਅਵੇ 2020 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਕੀਤੀਆਂ ਗਈਆਂ ਲਗਭਗ 20 ਹੱਤਿਆਵਾਂ ਨਾਲ ਸਬੰਧਤ ਹਨ।


ਸਾਲ 2023 ‘ਚ ਜਦੋਂ ਮੁਹੰਮਦ ਰਿਆਜ਼ ਅਤੇ ਸ਼ਾਹਿਦ ਲਤੀਫ ਦੀ ਪਾਕਿਸਤਾਨੀ ਧਰਤੀ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤਾਂ ਇਸਲਾਮਾਬਾਦ ਨੇ ਇਨ੍ਹਾਂ ਹੱਤਿਆਵਾਂ ਪਿੱਛੇ ਭਾਰਤੀ ਖੁਫੀਆ ਏਜੰਸੀ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਉਸ ਸਮੇਂ, ਨਵੀਂ ਦਿੱਲੀ ਨੇ ਤੁਰੰਤ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਇਸਨੂੰ “ਭਾਰਤ ਵਿਰੋਧੀ ਭੈੜਾ ਪ੍ਰਚਾਰ” ਕਰਾਰ ਦਿੱਤਾ।

error: Content is protected !!