ਰੱਬ ਨੇ ਨਹੀਂ ਦਿੱਤੀਆਂ ਲੱਤਾਂ ਪਰ ਹੌਂਸਲੇ ਨਾਲ ਪਹੁੰਚ ਗਿਆ ਮੰਜ਼ਿਲ ਤੇ, ਦੇਖੋ ਅਪਾਹਿਜ਼ ਨੌਜਵਾਨ ਦੇ 500 ਕਿੱਲੋਮੀਟਰ ਦੇ ਸਫਰ ਦੀ ਦਾਸਤਾਨ

ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਕੰਮ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਮਨ ਬਣਾ ਲਵੇ ਤਾਂ ਪਰਮਾਤਮਾ ਵੀ ਉਸ ਦੀ ਸਹਾਇਤਾ ਕਰਦਾ ਹੈ। ਇਸ ਤਰ੍ਹਾਂ ਹੀ ਇੱਕ ਸਿੰਘ ਨੌਜਵਾਨ ਨਾਲ ਬੀਤਿਆ ਹੈ। ਲੱਤਾਂ ਤੋਂ ਅਪਾਹਜ ਇਸ ਸਿੰਘ ਦੀ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦੀ ਦਿਲੀ ਤਮੰਨਾ ਸੀ, ਇਸ ਸਿੰਘ ਉੱਪਰ ਵਾਹਿਗੁਰੂ ਨੇ ਅਜਿਹੀ ਅਪਾਰ ਕ੍ਰਿਪਾ ਕੀਤੀ ਕਿ ਉਹ ਵੀਲ੍ਹਚੇਅਰ ‘ਤੇ ਹੀ 500 ਕਿਲੋਮੀਟਰ ਦਾ ਸਫਰ ਤੈਅ ਕਰਕੇ ਦਰਬਾਰ ਸਾਹਿਬ ਆ ਪਹੁੰਚਿਆ।

ਇਸ ਅਪਾਹਿਜ ਨੌਜਵਾਨ ਦਾ ਨਾਮ ਵਕੀਲ ਸਿੰਘ ਹੈ, ਜੋ ਉਤਰਾਖੰਡ ਦੇ ਬਾਜਪੁਰ ਦਾ ਰਹਿਣ ਵਾਲਾ ਹੈ। ਅੱਜ ਵੀਲ੍ਹਚੇਅਰ ‘ਤੇ ਸ੍ਰੀ ਹਰਮੰਦਿਰ ਸਾਹਿਬ ਪੁੱਜਣ ‘ਤੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਉਸ ਦਾ ਵਧੀਆ ਹਾਲ-ਚਾਲ ਪੁੱਛਿਆ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਕਰਨ ਲਈ ਕਿਹਾ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਕੀਲ ਸਿੰਘ ਨੇ ਕਿਹਾ ਕਿ ਉਹ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਖੁਸ਼ ਹੈ ਅਤੇ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਇੱਥੇ ਪੁੱਜਣ ਲਈ ਇੰਨੀ ਤਾਕਤ/ਸ਼ਕਤੀ ਬਖਸ਼ੀ ਹੈ।

ਵਕੀਲ ਸਿੰਘ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਗੁਰੂ ਘਰ ਪਹੁੰਚ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਮੈਨੂੰ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਬਹੁਤ ਖੁਸ਼ੀ ਮਿਲ ਰਹੀ ਹੈ ਕਿ ਮੈਂ ਵਾਹਿਗੁਰੂ ਦੇ ਦਰ ‘ਤੇ ਪਹੁੰਚ ਗਿਆ ਹਾਂ।

error: Content is protected !!