ਲੋਕ ਸਭਾ ਚੋਣਾਂ ਤੋਂ ਪਹਿਲਾਂ ਚਰਨਜੀਤ ਚੰਨੀ ਪਹੁੰਚੇ ਅਯੁੱਧਿਆ, ਸ਼੍ਰੀ ਰਾਮਲਲਾ ਦਾ ਪ੍ਰਾਪਤ ਕੀਤਾ ਅਸ਼ੀਰਵਾਦ

ਲੋਕ ਸਭਾ ਚੋਣਾਂ ਤੋਂ ਪਹਿਲਾਂ ਚਰਨਜੀਤ ਚੰਨੀ ਪਹੁੰਚੇ ਅਯੁੱਧਿਆ, ਸ਼੍ਰੀ ਰਾਮਲਲਾ ਦਾ ਪ੍ਰਾਪਤ ਕੀਤਾ ਅਸ਼ੀਰਵਾਦ

ਅਯੁੱਧਿਆ (ਵੀਓਪੀ ਬਿਊਰੋ)- ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।

ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਯੁੱਧਿਆ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਸ਼੍ਰੀ ਰਾਮਲਲਾ ਦੇ ਦਰਸ਼ਨ ਕੀਤੇ। ਚੰਨੀ ਨੇ ਗੁਰਦੁਆਰਾ ਬ੍ਰਹਮਾ ਕੁੰਡ ਵਿਖੇ ਅਰਦਾਸ ਵੀ ਕੀਤੀ।

ਅਯੁੱਧਿਆ ਪਹੁੰਚੇ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਭਗਵਾਨ ਰਾਮ ਲਈ ਵਿਸ਼ੇਸ਼ ਸਥਾਨ ਹੈ। ਮੈਂ ਇਥੇ ਸ਼ਰਧਾ ਨਾਲ ਆਇਆ ਹਾਂ। ਮੇਰਾ ਜਨਮ ਵੀ ਰਾਮ ਨੌਮੀ ਵਾਲੇ ਦਿਨ ਹੋਇਆ ਸੀ। ਮੈਨੂੰ ਰਾਮਲਲਾ ਨਾਲ ਮੋਹ ਹੈ, ਇਸ ਲਈ ਮੈਂ ਆਇਆ ਹਾਂ।

ਰਾਮ ਮੰਦਰ ਅਤੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਪਿਆਰ ਮਿਲਿਆ। ਇਸ ਦੌਰਾਨ ਉਹ ਸਿਆਸੀ ਸਵਾਲਾਂ ਤੋਂ ਬਚਦੇ ਨਜ਼ਰ ਆਏ। ਦਰਅਸਲ, ਚਰਚਾ ਹੈ ਕਿ ਜਲੰਧਰ ਸੀਟ ਤੋਂ ਕਾਂਗਰਸ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾ ਸਕਦੀ ਹੈ।

error: Content is protected !!