ਇੰਗਲੈਂਡ ‘ਚ ਹੋਇਐ ਮਾਤਾ ਚਰਨ ਕੌਰ ਦਾ IVF ਇਲਾਜ, ਕੇਂਦਰ ਸਰਕਾਰ ਨੇ ਬੰਦ ਕੀਤੀ ਜਾਂਚ
ਮਾਨਸਾ (ਵੀਓਪੀ ਬਿਊਰੋ) ਕੇਂਦਰ ਸਰਕਾਰ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ ਯੂਕੇ ਵਿੱਚ ਆਈਵੀਐਫ ਇਲਾਜ ਰਾਹੀਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਦੀ ਜਾਂਚ ’ਤੇ ਰੋਕ ਲਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਬੱਚੇ ਦੇ ਜਨਮ ਦੀ ਜਾਂਚ ਕਰਕੇ ਰਿਪੋਰਟ ਤਲਬ ਕੀਤੀ ਸੀ। ਇਸ ‘ਤੇ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਸੀ। ਹੁਣ ਕੇਂਦਰ ਨੇ ਇਸ ਮਾਮਲੇ ‘ਚ ਜਾਂਚ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ।