ਇੱਕ ਗੁਰਸਿੱਖ ਪਰਿਵਾਰ ਨੇ ਵੱਡੀ ਮੱਲ ਮਾਰੀ ਹੈ। ਦਲੇਰ ਸਿੰਘ ਦੀ ਕੁਝ ਵੱਖਰਾ ਕਰਨ ਦੀ ਤਾਂਘ ਨੇ ਵੱਡਾ ਕਾਰਨਾਮਾ ਕਰ ਵਿਖਾਇਆ।ਸਕੂਟੀ ‘ਤੇ ਬੱਚਿਆਂ ਸਮੇਤ ਕਸ਼ਮੀਰ ਦੀਆਂ 2 ਚੋਟੀਆਂ ਸਰ ਕੀਤੀਆਂ। 12500 ਫੁੱਟ ਉੱਚੀ ਸਿੰਥਨ ਟਾਪ ਤੇ 10000 ਫੁੱਟ ਦੀ ਉਚਾਈ ‘ਤੇ ਸਥਿਤ ਨੱਥਾ ਟਾਪ ‘ਤੇ ਸਕੂਟੀ ‘ਤੇ ਸਵਾਰ ਹੋ ਚੜ੍ਹਾਈ ਕੀਤੀ।
ਮਾਈਨੱਸ 6 ਡਿਗਰੀ ਤਾਪਮਾਨ ਤੇ ਬਰਫੀਲੀਆਂ ਹਵਾਵਾਂ ਦੌਰਾਨ ਕਸ਼ਮੀਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਵਾਲਾ ਪਹਿਲਾ ਪਰਿਵਾਰ ਬਣਿਆ।ਸਵਾ ਸਾਲ ਦੀ ਧੀ ਤੇ ਚਾਰ ਸਾਲ ਦੇ ਪੁੱਤ ਨਾਲ ਕੀਤਾ ਰੋਮਾਂਚਕ ਦੌਰਾ
। ਕੁਲ 4 ਦਿਨਾਂ ‘ਚ ਸਕੂਟੀ ‘ਤੇ ਖਤਰਿਆਂ ਨਾਲ ਭਰੀ ਯਾਤਰਾ ਕਰ ਪਰਿਵਾਰ ਅੰਮ੍ਰਿਤਸਰ ਪਰਤਿਆ। ਮਾਊਂਟ ਐਵਰੇਸਟ ਚੋਟੀ ਸਰ ਕਰਨ ਦਾ ਸੁਪਨਾ ਹੈ।