ਦੱਸ ਦੇਈਏ ਕਿ ਤਰਨਤਾਰਨ ਦੇ ਕਸਬਾ ਵਲਟੋਹਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਿਥੇ ਇਕ ਮੁੰਡੇ ਵੱਲੋਂ ਲਵਮੈਰਿਜ ਕਰਨ ਦੇ ਬਦਲੇ ਉਸ ਦੀ ਮਾਂ ਨਾਲ ਬਦਸਲੂਕੀ ਕੀਤੀ ਗਈ ਸੀ। ਇਥੋਂ ਤੱਕ ਕਿ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਗਿਆ ਸੀ।
ਪਰ ਹੁਣ ਪੁਲਿਸ ਵੱਲੋਂ ਐਕਸ਼ਨ ਲੈਂਦੇ ਹੋਏ ਕੁੜੀ ਦੀ ਮਾਂ, ਭਰਾ ਤੇ ਵੀਡੀਓ ਬਣਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਸੀ। ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੇ ਪੁੱਤ ਨੇ ਲਵ ਮੈਰਿਜ ਕੀਤੀਤਾਂ ਇਸ ਦੇ ਵਿਚ ਮਾਂ ਦੀ ਕੀ ਗਲਤੀ ਸੀ।
ਦੋਸ਼ੀਆਂ ਖਿਲਾਫ ਐਕਸ਼ਨ ਲਿਆ ਜਾਵੇਗਾ। ਦਰਅਸਲ ਲੜਕੇ ਨੇ ਗੁਆਂਢ ਵਿਚ ਰਹਿੰਦੀ ਲੜਕੀ ਨਾਲ ਲਵਮੈਰਿਜ ਕਰਵਾ ਲਈ ਸੀ ਜਿਸ ਤੋਂ ਲੜਕੀ ਦੇ ਘਰਵਾਲੇ ਭੜਕ ਜਾਂਦੇ ਹਨ ਤੇ ਉਹ ਲੜਕੇ ਦੀ ਮਾਂ ਨਾਲ ਬਦਸਲੂਕੀ ਕਰਦੇ ਹਨ।