ਕੂੜੇ ਦੇ ਥੈਲੇ ਨੂੰ ਲੱਗ ਗਏ ਪੈਰ, ਆਪਣੇ ਆਪ ਚੱਲਣ ਲੱਗਿਆ ਤਾਂ ਹੋ ਗਈ ਵੀਡੀਓ ਵਾਇਰਲ,CCTV ‘ਚ ਦੇਖੋ ਪਾਰਸਲ ਚੋਰੀ ਕਰਨ ਦੀ ਭਿਆਨਕ ਤਕਨੀਕ

ਕਹਿੰਦੇ ਨੇ ਚੋਰ ਚੋਰੀ ਤੋਂ ਜਾਏ ਹੇਰਾਫੇਰੀ ਤੋਂ ਨ ਜਾਏ।ਚੋਰ ਨੂੰ ਬੱਸ ਇੱਕ ਮੌਕੇ ਦੀ ਤਲਾਸ ਹੁੰਦੀ ਹੈ ਉਹ ਮੌਕਾ ਮਿਲਦੇ ਹੀ ਉਹ ਆਪਣਾ ਹੱਥ ਸਾਫ ਕਰ ਲੈਦਾਹੈ ਪਰ ਬਦਲੇ ਵਕਤ ਦੇ ਨਾਲ ਚੋਰ ਵੀ ਐਂਡਵਾਸ ਹੋ ਗਏ ਨੇ  ਚੋਰ ਚੋਰੀ ਲਈ ਨਵੇਂ-ਨਵੇਂ ਤਰੀਕੇ ਅਜ਼ਮਾ ਰਹੇ ਹਨ, ਜਿਸ ਬਾਰੇ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ। ਹਾਲ ਹੀ ‘ਚ ਅਜਿਹੇ ਹੀ ਇਕ ਚੋਰ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕੁਝ ਲੋਕ ਹੱਸ ਰਹੇ ਹਨ, ਜਦਕਿ ਚੋਰੀ ਦੇ ਇਸ ਅਜੀਬੋ-ਗਰੀਬ ਤਰੀਕੇ ਨੂੰ ਦੇਖ ਕੇ ਕੁਝ ਲੋਕ ਦੰਗ ਰਹਿ ਗਏ ਹਨ।

ਵੀਡੀਓ ‘ਚ ਚੋਰਾਂ ਦਾ ਇਹ ਹਾਈਟੈਕ ਜੁਗਾੜ ਦੇਖ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ। ਤੁਸੀਂ ਚੋਰੀ ਦੇ ਕਈ ਵੀਡੀਓ ਦੇਖੇ ਹੋਣਗੇ ਪਰ ਹਾਲ ਹੀ ਵਿੱਚ ਵਾਇਰਲ ਹੋਈ ਇਸ ਵੀਡੀਓ ਵਿੱਚ ਚੋਰੀ ਦਾ ਤਰੀਕਾ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਵੀਡੀਓ ‘ਚ ਇਕ ਵਿਅਕਤੀ ਨੂੰ ਕੂੜੇ ਦਾ ਬੈਗ ਪਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਦੇਖਿਆ ਜਾ ਸਕਦਾ ਹੈ।

ਦਰਅਸਲ, ਵਿਅਕਤੀ ਕੂੜੇ ਵਾਲਾ ਬੈਗ ਪਾ ਕੇ ਪਾਰਸਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੋਰੀ ਦੀ ਇਹ ਵੀਡੀਓ ਦੇਖ ਕੇ ਤੁਹਾਡਾ ਵੀ ਹੱਸ-ਹੱਸ ਕਮਲੇ ਹੋ ਜਾਵੇਗਾ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਕਾਫੀ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖੋਂਗੇ ਕਿ ਕਿਵੇਂ ਕੂੜੇ ਦਾ ਇਕ ਵੱਡਾ ਬੈਗ ਹਿਲਦਾ ਨਜ਼ਰ ਆ ਰਿਹਾ ਹੈ, ਪਰ ਜਦੋਂ ਤੁਸੀਂ ਨੇੜਿਓਂ ਦੇਖਿਆ ਤਾਂ ਇਕ ਚੋਰ ਜਿਸ ਨੇ ਆਪਣਾ ਚਿਹਰਾ ਛੁਪਾਉਣ ਲਈ ਇਕ ਵੱਡਾ ਕਾਲਾ ਬੈਗ ਪਾਇਆ ਹੋਇਆ ਹੈ, ਹੌਲੀ-ਹੌਲੀ ਦਰਵਾਜ਼ੇ ਵੱਲ ਤੁਰ ਪਿਆ।

ਇਸ ਤੋਂ ਬਾਅਦ, ਉਹ ਉੱਥੇ ਰੱਖੇ ਇੱਕ ਪਾਰਸਲ ਦੇ ਡੱਬੇ ਨੂੰ ਚੁੱਕ ਕੇ ਬੈਗ ਦੇ ਅੰਦਰ ਛੁਪਾ ਲੈਂਦਾ ਹੈ ਅਤੇ ਫਿਰ ਬੜੇ ਆਰਾਮ ਨਾਲ ਬਗੀਚੇ ਵਿੱਚੋਂ ਬਾਹਰ ਚਲਾ ਜਾਂਦਾ ਹੈ। ਚੋਰ ਦੀ ਇਹ ਹਰਕਤ ਦਰਵਾਜ਼ੇ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਹੋਈ ਕੈਦ, ਹੁਣ ਇਹ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

error: Content is protected !!