ਪ੍ਰੇਮੀ ਨੇ ਵਿਆਹ ਤੋਂ ਨਾਂਹ ਕੀਤੀ ਤਾਂ ਲੜਕੀ ਨੇ ਖੁਦ ਨੂੰ ਲਾਈ ਅੱਗ

ਪ੍ਰੇਮੀ ਨੇ ਵਿਆਹ ਤੋਂ ਨਾਂਹ ਕੀਤੀ ਤਾਂ ਲੜਕੀ ਨੇ ਖੁਦ ਨੂੰ ਲਾਈ ਅੱਗ

ਵੀਓਪੀ ਬਿਊਰੋ – ਚੰਡੀਗੜ੍ਹ ਦੇ ਸੈਕਟਰ-35 ਤੋਂ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਵੱਲੋਂ ਵਿਆਹ ਨਾ ਕਰਵਾਉਣ ਨੂੰ ਲੈ ਕੇ ਪ੍ਰੇਮਿਕਾ ਨੇ ਆਪਣੇ ਆਪ ‘ਤੇ ਕੈਮੀਕਲ ਫ਼ਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

90 ਫੀਸਦ ਤੱਕ ਝੁਲਸੀ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ।

ਲੜਕੀ ਦੀ ਪਹਿਚਾਣ ਰਾਣੀ ਦੇ ਰੂਪ ਵਿਚ ਹੋਈ ਹੈ ਜੋ ਖਰੜ ਦੀ ਰਹਿਣ ਵਾਲੀ ਹੈ ਤੇ ਹਾਊਸ ਕੀਪਿੰਗ ਦਾ ਕੰਮ ਕਰਦੀ ਹੈ ਤੇ ਲੜਕੇ ਦੀ ਪਹਿਚਾਣ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਸੂਤਰਾ ਮੁਤਾਬਿਕ ਲੜਕੀ ਨੇ ਲੜਕੇ ਨੂੰ ਸੈਕਟਰ-35 ਪੈਟਰੋਲ ਪੰਪ ਦੇ ਨਜ਼ਦੀਕ ਏਕ ਪਾਰਕ ਮਿਲਣ ਦੇ ਲਈ ਬੁਲਾਇਆ ਸੀ, ਜਿੱਥੇ ਲੜਕੀ ਉਸ ਨੂੰ ਵਿਆਹ ਕਰਵਾਉਣ ਲੈ ਕਹਿ ਰਹੀ ਸੀ, ਇਸ ਦੌਰਾਨ ਲੜਕੇ ਦੇ ਨਾ ਕਰਨ ‘ਤੇ ਉਸ ਨੇ ਇਹ ਕਦਮ ਚੁੱਕਿਆ।

ਦੋਵਾਂ ਦਾ ਛੇ ਸਾਲ ਤੇ ਲਵ ਅਫ਼ੇਅਰ ਚੱਲ ਰਿਹਾ ਸੀ, ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਜਾਰੀ ਹੈ।

error: Content is protected !!