ਕੁੜੀ ਨੇ ਕਰਾਈ 2 ਮੁੰਡਿਆਂ ਚ ਲੜਾਈ ਆਪ ਹੋ ਗਈ ਪਾਸੇ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ, ਹੋਏ ਥੱਪੜੋਂ-ਥੱਪੜੀ

ਅੰਮ੍ਰਿਤਸਰ ਦੀ ਸੰਧੂ ਕਲੋਨੀ ਵਿੱਚ ਦੋ ਲੜਕੇ  ਜੋ ਆਪਸ ਵਿੱਚ ਰਿਸ਼ਤੇਦਾਰ ਹਨ ਇੱਕ ਲੜਕੀ ਪਿੱਛੇ ਲੜ ਪਏ। ਦੋਵਾਂ ਧਿਰਾਂ ਦੇ ਨੌਜਵਾਨਾਂ ਵਿੱਚ ਝਗੜਾ ਹੋ ਗਿਆ। ਇਸ ਤੋਂ ਬਾਅਦ ਦੋਵੇਂ ਉੱਥੋਂ ਚਲੇ ਗਏ। ਇਕ ਨੌਜਵਾਨ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਦੂਜੇ ਨੌਜਵਾਨ ਨੇ ਹਥਿਆਰਾਂ ਸਮੇਤ ਆਪਣੇ ਸਾਥੀਆਂ ਨੂੰ ਬੁਲਾ ਕੇ ਬਾਜ਼ਾਰ ਵਿਚ ਦਹਿਸ਼ਤ ਫੈਲਾ ਦਿੱਤੀ।

ਜਿਸ ਕਾਰਨ ਪੀੜਤ ਨੇ ਹੁਣ ਉਕਤ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਦੋ ਨੌਜਵਾਨ ਜੋ ਕਿ ਆਪਸ ਵਿਚ ਰਿਸ਼ਤੇਦਾਰ ਹਨ, ਦਾ ਬਾਜ਼ਾਰ ਵਿੱਚ ਇੱਕ ਲੜਕੀ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆ ਐਸ ਐਚ ਉ ਕਪਿਲ ਕੌਸ਼ਲ ਨੇ ਦੱਸਿਆ ਕੀ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਕਿ ਮਾਰਕਿਟ ਵਿਚ ਦੋ ਨੋਜਵਾਨ ਜੋ ਕਿ ਰਿਸ਼ਤੇਦਾਰ ਹਨ ਉਹਨਾ ਦਾ ਲੜਕੀ ਨੂੰ ਲੈ ਕੇ ਆਪਸੀ ਤਕਰਾਰ ਹੋਇਆ ਅਤੇ ਇਕ ਵਲੋ ਦੂਜੇ ਦੇ ਚਪੇੜ ਮਾਰਨ ਤੇ ਮਾਮਲਾ ਵਧ ਗਿਆ

ਅਤੇ ਦੂਜਾ ਨੋਜਵਾਨ ਰਜਿੰਸ਼ਨ ਕੁਝ ਸਾਥੀਆ ਨਾਲ ਦਾਤਰ ਕਿਰਪਾਣਾ ਲੈ ਉਸ ਨੋਜਵਾਨ ਤੇ ਹਮਲਾ ਕਰਨ ਆਏ ਸਨ ਪਰ ਉਹ ਉਥੋ ਜਾ ਚੁਕਾ ਸੀ ਅਤੇ ਇਸ ਸਾਰਾ ਘਟਨਾਕ੍ਰਮ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਣ ਤੇ ਮਾਰਕਿਟ ਦੇ ਦੁਕਾਨਦਾਰਾ ਵਲੋ ਇਹਨਾ ਨੋਜਵਾਨਾ ਉਪਰ ਕਾਰਵਾਈ ਦੀ ਮੰਗ ਕਰਦਿਆ ਸ਼ਿਕਾਇਤ ਦਰਜ ਕਰਵਾਈ ਹੈ ਇਹਨਾ ਨੋਜਵਾਨਾ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

error: Content is protected !!