Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
11
ਇਸ ਉਮੀਦਵਾਰ ਉੱਤੇ ਦਰਜ ਨੇ ਸਭ ਤੋਂ ਵੱਧ ਮੁਕੱਦਮੇ, ਕਤਲ ਦੀ ਕੋਸ਼ਿਸ਼ ਤੇ ਡਕੈਤੀ ਵੀ ਸ਼ਾਮਲ, ਉਮੀਦਵਾਰ ਦਾ ਨਾਮ ਰਾਵਣ
Latest News
National
Politics
UP
Uttar Pradesh
ਇਸ ਉਮੀਦਵਾਰ ਉੱਤੇ ਦਰਜ ਨੇ ਸਭ ਤੋਂ ਵੱਧ ਮੁਕੱਦਮੇ, ਕਤਲ ਦੀ ਕੋਸ਼ਿਸ਼ ਤੇ ਡਕੈਤੀ ਵੀ ਸ਼ਾਮਲ, ਉਮੀਦਵਾਰ ਦਾ ਨਾਮ ਰਾਵਣ
April 11, 2024
Voice of Punjab
ਉੱਤਰ ਪ੍ਰਦੇਸ਼ ਦੀ ਨਗੀਨਾ ਲੋਕ ਸਭਾ ਸੀਟ ਚੋਂ ਉਮੀਦਵਾਰ ਚੰਦਰਸ਼ੇਖਰ ਦੇ ਖ਼ਿਲਾਫ਼ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਮੁਕੱਦਮੇ ਦਰਜ ਹਨ। ਇਹ ਦਾਅਵਾ ਐਸੋਸਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮ (ADR) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਦੇ ਮੁਤਾਬਕ, ਨਗੀਨਾ ਸੀਟ ਉੱਤੇ ਆਜ਼ਾਦ ਸਮਾਜ ਪਾਰਟੀ ਦੇ ਉਮੀਦਵਾਰ ਚੰਦਰਸ਼ੇਖਰ ਆਜ਼ਾਦ ਉਰਫ਼ ਰਾਵਣ ਉੱਤੇ ਦੇਸ਼ ਭਰ ਤੋਂ ਸਭ ਤੋਂ ਵੱਧ ਮੁਕੱਦਮੇ ਦਰਜ ਹਨ। ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਲੀਡਰ ਤੇ ਮੋਢੀ ਚੰਦਰਸ਼ੇਖਰ ਦੀ ਜੇ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ 39 ਲੱਖ 71 ਹਜ਼ਾਰ ਤੇ 581 ਰੁਪਏ ਦੀ ਜਾਇਦਾਦ ਹੈ ਜਿਸ ਵਿੱਚੋਂ 6 ਲੱਖ ਦੀ ਚੱਲ ਤੇ 33 ਲੱਖ ਦੀ ਅਚੱਲ ਜਾਇਦਾਦ ਹੈ।ਨਗੀਨਾ ਲੋਕ ਸਭਾ ਸੀਟ ਉੱਤੇ ਪਹਿਲੇ ਗੇੜ ਤਹਿਤ 19 ਅਪ੍ਰੈਲ ਨੂੰ ਚੋਣਾਂ ਹੋਣਗੀਆਂ।
ਇਨ੍ਹਾਂ ਚੋਣਾਂ ਲਈ ਚੰਦਰਸ਼ੇਖਰ ਨੇ ਜੋ ਹਲਫਨਾਮਾ ਦਾਇਰ ਕਰਵਾਇਆ ਹੈ ਉਸ ਦੇ ਮੁਤਾਬਕ ਉਸ ਉੱਤੇ 36 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ IPC ਦੀਆਂ 167 ਧਾਰਾਵਾਂ ਹਨ ਤੇ ਜਿਨ੍ਹਾਂ ਤੋਂ 78 ਗੰਭੀਰ ਹਨ।
ਚੰਦਰਸ਼ੇਖਰ ਉੱਤੇ ਸਰਕਾਰੀ ਅਧਿਕਾਰੀ ਨੂੰ ਕੰਮ ਤੋਂ ਰੋਕਣ ਦੇ ਮਕਸਦ ਨਾਲ ਸੱਟ ਮਾਰਨਾ, ਕਤਲ ਦੀ ਕੋਸ਼ਿਸ਼, ਡਕੈਤੀ ਸੰਬਧੀ ਮਾਮਲੇ ਹਨ।
ਕਿਹੜੇ ਜ਼ਿਲ੍ਹਿਆਂ ਵਿੱਚ ਦਰਜ ਹਨ ਮਾਮਲੇ
ਭੀਮ ਚੀਫ਼ ਆਰਮੀ ਦੇ ਖ਼ਿਲਾਫ਼ 36 ਮਾਮਲਿਆਂ ਵਿੱਚੋਂ 26 ਕੇਸ ਸਹਾਰਨਪੁਰ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਗ਼ਾਜ਼ਿਆਬਾਦ ਵਿੱਚ 1, ਦਿੱਲੀ ਵਿੱਚ 2, ਮੁਜ਼ੱਫਰਨਗਰ ਵਿੱਚ 2, ਲਖਨਊ ਵਿੱਚ 1, ਹਾਥਰਸ ਵਿੱਚ 1, ਅਲੀਗੜ੍ਹ ਵਿੱਚ 2 ਤੇ ਨਗੀਨਾ ਵਿੱਚ 1 ਮਾਮਲਾ ਦਰਜ ਹੈ।।
Post navigation
ਬਣਾ-ਬਣਾ ਖੇਹ-ਸਵਾਹ ਵੇਚੀ ਜਾਂਦੇ ਆ ਸਮਝਿਆ ਕੀ ਆ ਤੁਸੀ, ਰਾਮਦੇਵ ਦੀਆਂ ਮਾਫੀਆਂ ਵੀ ਨਾ ਆਈਆਂ ਕੰਮ, ਸੁਪਰੀਮ ਕੋਰਟ ਨੇ ਸੁਣਾਈਆਂ ਖਰੀਆਂ-ਖਰੀਆਂ
‘ਵਿਕਿਆ ਹੋਇਆ ਸਮਾਨ ਵਾਪਸ ਨਹੀਂ ਹੋਵੇਗਾ’, ਕਹਿਣ ਵਾਲੇ ਦੁਕਾਨਦਾਰਾਂ ਨੂੰ ਸਿਖਾਓ ਇੰਝ ਸਬਕ, ਕਦੇ ਨਹੀਂ ਕਹਿਣਗੇ ਇਹ ਲਾਈਨਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us