ਚਿੱਟੇ ਦੇ ਮਾਮਲੇ ਚ ਪਹਿਲਾ ਹੀ ਭਗੌੜਾ ਸੀ ਲੰਗਾਹ ਦਾ ਬੇਟਾ, ਪਿਤਾ ਨਾਲ ਗੱਲ੍ਹ ਕਰਨ ਤੇ ਉਹਨਾਂ…..

ਮੰਗਲਵਾਰ ਨੂੰ ਸ਼ਿਮਲਾ ਦੀ ਪੁਲਿਸ ਵੱਲੋਂ ਆਪਣੇ ਚਾਰ ਸਾਥੀਆਂ ਸਮੇਤ ਚਿੱਟੇ ਨਾਲ ਗਿਰਫਤਾਰ ਕੀਤਾ ਗਿਆ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਲੜਕੇ ਪ੍ਰਕਾਸ਼ ਸਿੰਘ ਪਹਿਲਾਂ ਵੀ ਗੁਰਦਾਸਪੁਰ ਪੁਲਿਸ ਵੱਲੋਂ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਮਾਮਲੇ ਵਿੱਚ ਜਮਾਨਤ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੋੜਾ ਕਰਾਰ ਦਿੱਤਾ ਜਾ ਚੁੱਕਿਆ ਹੈ।


ਦੱਸ ਦਈਏ ਕਿ ਪ੍ਰਕਾਸ਼ ਸਿੰਘ ਲੰਗਾਹ ਨੂੰ ਕੱਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਹੋਟਲ ਦੇ ਕਮਰੇ ਤੋਂ ਚਾਰ ਦੋਸਤਾਂ ਸਣੇ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਸਮੇਂ ਵੀ ਇਹ ‌ਸਾਰੇ ਨਸ਼ੇ ਵਿੱਚ ਸਨ ਅਤੇ ਪੁਲੀਸ ਨੇ ਇਹਨਾਂ ਕੋਲੋਂ 42.89 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।

ਦੱਸਣਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਪ੍ਰਕਾਸ਼ ਸਿੰਘ ਖ਼ਿਲਾਫ਼ ਗੁਰਦਾਸਪੁਰ ਦੇ ਧਾਰੀਵਾਲ ਥਾਣੇ ਵਿੱਚ ਹੈਰੋਇਨ ਦਾ ਕੇਸ ਦਰਜ ਹੋਇਆ ਸੀ ਅਤੇ ਮਈ 2021 ਵਿੱਚ ਦਰਜ ਹੋਏ ਇਸ ਮਾਮਲੇ ਵਿੱਚ ਵੀ ‌ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਵੀ ਇਹਨਾਂ ਨਾਲ ਇੱਕ ਔਰਤ ਸ਼ਾਮਿਲ ਸੀ। ਉਨ੍ਹਾਂ ਨੌਜਵਾਨਾਂ ਪਾਸੋਂ ਉਸ ਵੇਲੇ 12 ਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਿਮਲਾ ‘ਚ ਹੈਰੋਇਨ ਸਮੇਤ ਗ੍ਰਿਫ਼ਤਾਰ ਹੋਣ ਤੋਂ ਬਾਅਦ ਪਰਕਾਸ਼ ਸਿੰਘ ਦਾ ਨਾਂ ਫਿਰ ਸੁਰਖ਼ੀਆਂ ‘ਚ ਆ ਗਿਆ ਹੈ।


ਇਸ ਸਬੰਧੀ ਜਦੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਨੰਬਰ ’ਤੇ ਫ਼ੋਨ ਕੀਤਾ ਤਾਂ ਫ਼ੋਨ ਚੁੱਕਣ ਵਾਲੇ ਵਿਅਕਤੀ ਨੇ ਸਾਫ਼ ਕਿਹਾ ਕਿ ਇਹ ਨੰਬਰ ਲੰਗਾਹ ਦਾ ਨਹੀਂ ਹੈ। ਜਦੋਂ ਉਨ੍ਹਾਂ ਦੇ ਇਕ ਕਰੀਬੀ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਲੰਗਾਹ ਇਸ ਸਮੇਂ ਚੰਡੀਗੜ੍ਹ ‘ਚ ਹਨ ਅਤੇ ਉਹ ਇਸ ਸਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ ।

error: Content is protected !!