ਬਾਘਾਪੁਰਾਣਾ ‘ਚ ਅਨਾੜੀ ਹੱਥ ਲੱਗ ਗਈ ਗੱਡੀ, ਤੇਜ਼ ਰਫ਼ਤਾਰ ਰਫਤਾਰ ਭਜਾਉਂਦੇ ਨੇ 5 ਲੋਕਾਂ ਨੂੰ ਕੁਚਲਿਆ

ਬਾਘਾਪੁਰਾਣਾ ‘ਚ ਅਨਾੜੀ ਹੱਥ ਲੱਗ ਗਈ ਗੱਡੀ, ਤੇਜ਼ ਰਫ਼ਤਾਰ ਰਫਤਾਰ ਭਜਾਉਂਦੇ ਨੇ 5 ਲੋਕਾਂ ਨੂੰ ਕੁਚਲਿਆ

ਬਾਘਾਪੁਰਾਣਾ (ਵੀਓਪੀ ਬਿਊਰੋ) ਸਥਾਨਕ ਸ਼ਹਿਰ ਤੋਂ ਕਿਲੋਮੀਟਰ ਦੂਰ ਤੇਜ਼ ਰਫਤਾਰ ਮਹਿੰਦਰਾ ਪਿਕਅੱਪ ਨੇ ਬੇਕਾਬੂ ਹੋ ਕੇ 5 ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਘਾਪੁਰਾਣਾ ਤੋਂ ਸਮਾਲਸਰ ਪਹੁੰਚਦੇ ਹੀ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇਹ ਸਕਾਰਪੀਓ ਬੇਕਾਬੂ ਹੋ ਗਈ ਤਾਂ ਪਹਿਲਾਂ ਸਕਾਰਪੀਓ ਨੇ ਸੜਕ ਕਿਨਾਰੇ ਖੜ੍ਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਫਿਰ ਉੱਥੇ ਖੜ੍ਹੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇੱਕ ਹੋਰ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਨੇੜੇ ਹੀ ਆਈਸਕ੍ਰੀਮ ਵੇਚਣ ਵਾਲੇ ਨੂੰ ਵੀ ਟੱਕਰ ਮਾਰੀ ਅਤੇ ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!