Hardik ਤੇ Krunal Pandya ਨਾਲ ਸਾਢੇ 4 ਕਰੋੜ ਰੁਪਏ ਦੀ ਠੱਗੀ, ਸੌਤੇਲੇ ਭਰਾ ਨੇ ਹੀ ਲਾਇਆ ਚੂਨਾ

Hardik ਤੇ Krunal Pandya ਨਾਲ ਸਾਢੇ 4 ਕਰੋੜ ਰੁਪਏ ਦੀ ਠੱਗੀ, ਸੌਤੇਲੇ ਭਰਾ ਨੇ ਹੀ ਲਾਇਆ ਚੂਨਾ

ਮੁੰਬਈ (ਵੀਓਪੀ ਬਿਊਰੋ) ਹਾਰਦਿਕ ਪੰਡਯਾ ਅਤੇ ਉਸ ਦੇ ਭਰਾ ਕੁਰਣਾਲ ਪੰਡਯਾ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਇੱਕ ਗ੍ਰਿਫ਼ਤਾਰੀ ਵੀ ਕੀਤੀ ਹੈ। ਮੁੰਬਈ ਪੁਲਿਸ ਨੇ ਹਾਰਦਿਕ ਪੰਡਯਾ ਦੇ ਸੌਤੇਲੇ ਭਰਾ ਵੈਭਵ ਪੰਡਯਾ ਨੂੰ ਕ੍ਰਿਕਟਰ ਅਤੇ ਉਸ ਦੇ ਭਰਾ ਕੁਣਾਲ ਨਾਲ 4.30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।

ਇਕ ਰਿਪੋਰਟ ਮੁਤਾਬਕ 37 ਸਾਲਾ ਵੈਭਵ ‘ਤੇ ਇਕ ਸਾਂਝੇਦਾਰੀ ਫਰਮ ਤੋਂ ਲਗਭਗ 4.3 ਕਰੋੜ ਰੁਪਏ ਦੀ ਗਬਨ ਕਰਨ ਦਾ ਦੋਸ਼ ਹੈ, ਜਿਸ ਨਾਲ ਹਾਰਦਿਕ ਅਤੇ ਕੁਣਾਲ ਪੰਡਯਾ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ।

ਜਾਣਕਾਰੀ ਮੁਤਾਬਕ ਸਾਲ 2021 ‘ਚ ਹਾਰਦਿਕ ਅਤੇ ਕੁਣਾਲ ਨੇ ਆਪਣੇ ਸੌਤੇਲੇ ਭਰਾ ਵੈਭਵ ਪੰਡਯਾ ਨਾਲ ਮਿਲ ਕੇ ਪਾਲੀਮਰ ਬਿਜ਼ਨੈੱਸ ਸ਼ੁਰੂ ਕੀਤਾ ਸੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਕੰਪਨੀ ‘ਚ ਹਾਰਦਿਕ ਅਤੇ ਕਰੁਣਾਲ ਦੀ 40-40 ਫੀਸਦੀ ਹਿੱਸੇਦਾਰੀ ਸੀ, ਜਦਕਿ ਵੈਭਵ ਦੀ 20 ਫੀਸਦੀ ਹਿੱਸੇਦਾਰੀ ਸੀ। ਭਾਈਵਾਲੀ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਵਿੱਚ ਮੁਨਾਫ਼ਾ ਵੀ ਇਸ ਸ਼ੇਅਰ ਦੇ ਹਿਸਾਬ ਨਾਲ ਵੰਡਿਆ ਜਾਣਾ ਸੀ।

ਵਪਾਰ ਵਿੱਚ ਹੋਏ ਮੁਨਾਫੇ ਨੂੰ ਹਾਰਦਿਕ ਅਤੇ ਕਰੁਣਾਲ ਨੂੰ ਦੇਣ ਦੀ ਬਜਾਏ ਵੈਭਵ ਨੇ ਇੱਕ ਵੱਖਰੀ ਕੰਪਨੀ ਬਣਾਈ ਅਤੇ ਇਸ ਵਿੱਚ ਨਿਵੇਸ਼ ਕੀਤਾ। ਇਸ ਕਾਰਨ ਹਾਰਦਿਕ ਅਤੇ ਕਰੁਣਾਲ ਨੂੰ ਲਗਭਗ 4 ਕਰੋੜ 30 ਲੱਖ ਰੁਪਏ ਦਾ ਭਾਰੀ ਨੁਕਸਾਨ ਝੱਲਣਾ ਪਿਆ। ਹੁਣ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਹਾਰਦਿਕ-ਕੁਰਣਾਲ ਨੇ ਵੈਭਵ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਦੀ ਆਰਥਿਕ ਅਪਰਾਧ ਸ਼ਾਖਾ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!