ਮਾਰਕੀਟ ਗਏ ਪਰਿਵਾਰ ਦੇ ਪਿੱਛੋ ਸੜ ਕੇ ਸੁਆਹ ਹੋ ਗਿਆ ਘਰ, ਰਾਖੀ ਲਈ ਛੱਡਿਆ ਕੁੱਤਾ ਵੀ ਸੜ ਗਿਆ, ਅੰਮ੍ਰਿਤਸਰ ‘ਚ ਵਾਪਰੀ ਦਿਲ-ਦਹਿਲਾਉਣ ਵਾਲੀ ਘਟਨਾ

ਮਾਰਕੀਟ ਗਏ ਪਰਿਵਾਰ ਦੇ ਪਿੱਛੋ ਸੜ ਕੇ ਸੁਆਹ ਹੋ ਗਿਆ ਘਰ, ਰਾਖੀ ਲਈ ਛੱਡਿਆ ਕੁੱਤਾ ਵੀ ਸੜ ਗਿਆ, ਅੰਮ੍ਰਿਤਸਰ ‘ਚ ਵਾਪਰੀ ਦਿਲ-ਦਹਿਲਾਉਣ ਵਾਲੀ ਘਟਨਾ

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਰਾਮਬਾਗ ਇਲਾਕ਼ੇ ਵਿਚ ਇਕ ਘਰ ਵਿੱਚ ਲੱਗੀ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਖੀ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਘਰ ਦੇ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

ਘਟਨਾ ਤੋਂ ਬਾਅਦ ਪੀੜਿਤ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਨਾਂ ਕਿਹਾ ਸਾਡੇ ਘਰ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ।

ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਅੱਗ ਬੁਝਾਣ ਦੇ ਲਈ ਪੁੱਜੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।

ਘਰ ਦੇ ਅੰਦਰ ਇਕ ਛੋਟਾ ਕਤੂਰਾ ( ਕੁੱਤਾ) ਸੀ, ਜਿਸਦੀ ਇੱਸ ਅੱਗ ਦੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰ ਕਿਸੇ ਕੰਮ ਲਈ ਘਰੋਂ ਬਾਜ਼ਰ ਗਏ ਸੀ ਤੇ ਪਿੱਛੋਂ ਉਹਨਾਂ ਦੇ ਘਰ ਵਿੱਚ ਅੱਗ ਲੱਗ ਗਈ, ਜਿਸਦੀ ਸੂਚਨਾ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਦਿੱਤੀ।

error: Content is protected !!