ਨੂੰਹ ਕਹਿੰਦੀ ਅਸੀਂ ਕਿਸੇ ਨੂੰ ਪੁੱਛਕੇ ਨਹੀਂ ਚੁਣੀ ਪਾਰਟੀ, ਸਹੁਰਾ ਕਹਿੰਦਾ ਆਪਣੀ ਮਰਜ਼ੀ ਕੀਤੀ ਮੈਂ ਅਕਾਲੀ ਦਲ…

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਨੂੰਹ ਤੇ ਪੁੱਤਰ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਮਲੂਕਾ ਦੇ ਨੂੰਹ ਤੇ ਪੁੱਤਰ ਦੇ ਭਾਜਪਾ ਵਿਚ ਸਾਮਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਭਾਜਪਾ ਵਿਚ ਜਾਂਦਾ ਹੈ ਉਸ ਦਾ ਡੀਐਨਏ ਚੈੱਕ ਕਰਵਾਉਣਾ ਚਾਹੀਦਾ।

ਖਾਸ ਕਰਕੇ ਨੈਸ਼ਨਲ ਪਾਰਟੀਆਂ ਦਾ। ਕਿਸਾਨੀ ਅੰਦੋਲਨ ਵੇਲੇ ਸਾਰੇ ਬੀਜੇਪੀ ਲੀਡਰ ਕਿਸਾਨਾਂ ਦੇ ਖਿਲਾਫ ਸਨ ਤੇ ਹੁਣ ‘ਆਪ’ ਦੀ ਸਰਕਾਰ ਵੇਲੇ ਪੰਜਾਬ ਦੇ ਕਿਸਾਨਾਂ ‘ਤੇ ਡਾਂਗਾਂ ਵਰ੍ਹੀਆਂ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਕਿਸੇ ਦੀ ਏਨੀ ਹਿੰਮਤ ਨਹੀਂ ਹੋਣੀ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ  ਦੀਆਂ ਸੰਭਵਾਨਾਵਾਂ ਬਾਰੇ ਟਿੱਪਣੀ ਕੀਤੀ।

ਇਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਪਰਮਪਾਲ ਕੌਰ ਨੇ ਸੁਖਬੀਰ ਬਾਦਲ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ਦਾ ਡੀਐੱਨਏ ਚੈੱਕ ਕਰਵਾਉਣ ਵਾਲੇ ਬਿਆਨ ਦਾ ਮੋੜਵਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਡੀਐੱਨਏ ਦੀ ਫੁਲ ਫਾਰਮ ਵੀ ਪਤਾ ਨਹੀਂ ਹੋਣੀ। ਉਨ੍ਹਾਂ ਕਿਹਾ ਕਿ ਸਹੁਰਾ ਸਾਬ੍ਹ ਚਾਹੁੰਦੇ ਸੀ ਕਿ ਅਸੀਂ ਦੋਵੇਂ ਅਕਾਲੀ ਦਲ ਜੁਆਇੰਨ ਕਰੀਏ ਪਰ ਮੈਂ ਤੇ ਮੇਰੇ ਪਤੀ ਨੇ ਭਾਜਪਾ ਨੂੰ ਚੁਣਿਆ।

ਉਨ੍ਹਾਂ ਕਿਹਾ ਕਿ ਉਹ ਆਪਣੀ ਕਾਬਲੀਅਤ ਦੇ ਬਲਬੂਤੇ ਆਈਏਐੱਸ ਅਫਸਰ ਬਣੇ ਨਾ ਕਿ ਅਕਾਲੀ ਦਲ ਦੀ ਮਦਦ ਨਾਲ। ਪਰਮਪਾਲ ਕੌਰ ਮਲੂਕਾ ਦੇ ਭਾਜਪਾ ਵਿੱਚ ਸ਼ਾਮਿਲ ਤੋਂ ਬਾਅਦ ਸਾਬਕਾ ਕੈਬਨਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਓਹਨਾ ਕਿਹਾ ਮੈਂ ਆਪਣੇ ਪਰਿਵਾਰ ਨੂੰ ਭਾਜਪਾ ਵਿੱਚ ਜਾਣ ਤੋਂ ਰੋਕਿਆ ਪਰ ਉਹ ਨਹੀਂ ਮੰਨੇ ਉਹਨਾਂ ਕਿਹਾ ਮੈਂ ਅਕਾਲੀ ਦਲ ਚ ਹਾਂ ਅਕਾਲੀ ਦਲ ਚ ਰਹਾਂਗਾ.

error: Content is protected !!