ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਲਗਾਉਂਦਿਆਂ ਕਰੰਟ ਲੱਗਣ ਨਾਲ 2 ਜਣਿਆਂ ਦੀ ਮੌ+ਤ, ਤਿੰਨ ਜਣੇ ਝੁਲਸੇ

ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਲਗਾਉਂਦਿਆਂ ਕਰੰਟ ਲੱਗਣ ਨਾਲ 2 ਜਣਿਆਂ ਦੀ ਮੌ+ਤ, ਤਿੰਨ ਜਣੇ ਝੁਲਸੇ

ਵੀਓਪੀ ਬਿਊਰੋ – ਜਲੰਧਰ ‘ਚ ਸ਼ਨੀਵਾਰ ਨੂੰ ਵਿਸਾਖੀ ਵਾਲੇ ਦਿਨ ਨਕੋਦਰ ਨੇੜਲੇ ਪਿੰਡ ਸ਼ੰਕਰ ‘ਚ ਗੁਰਦੁਆਰਾ ਸ਼ਹੀਦਾਂ ਦੇ ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਲਗਾਉਣ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਝੁਲਸ ਗਏ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਹੇ ਦਾ ਖੰਭਾ (ਨਿਸ਼ਾਨ ਸਾਹਿਬ) ਅਚਾਨਕ ਬਿਜਲੀ ਦੀਆਂ ਤਾਰਾਂ (ਹਾਈ ਟੈਂਸ਼ਨ ਤਾਰਾਂ) ਨੂੰ ਛੂਹ ਗਿਆ।

ਮੌਕੇ ’ਤੇ ਪੁੱਜੇ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ (62) ਅਤੇ ਮਹਿੰਦਰ ਪਾਲ (43) ਵਜੋਂ ਹੋਈ ਹੈ ਅਤੇ ਦੋਵੇਂ ਪਿੰਡ ਬਜੂਹਾ ਦੇ ਵਸਨੀਕ ਹਨ।

error: Content is protected !!