ਇੰਨੋਸੈਂਟ ਹਾਰਟਸ ਨੇ ਬਾਬਾ ਸਾਹਿਬ ਅੰਬੇਡਕਰ ਜਯੰਤੀ ਅਤੇ  ਵਿਸਾਖੀ ਦਾ ਤਿਉਹਾਰ ਮਨਾਇਆ


ਜਲੰਧਰ(ਪ੍ਰਥਮ ਕੇਸਰ); ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵਿਸ਼ੇਸ਼ ਅਸੈਂਬਲੀ ਵਿੱਚ ਸੰਵਿਧਾਨ ਦੇ ਨਿਰਮਾਣ  ਵਿੱਚ ਡਾ: ਭੀਮ ਰਾਓ ਅੰਬੇਡਕਰ ਦੀ ਅਹਿਮ ਭੂਮਿਕਾ ਅਤੇ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਉਨ੍ਹਾਂ ਦੇ ਤਿੰਨ ਬੁਨਿਆਦੀ ਸਿਧਾਂਤਾਂ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ ਗਿਆ। ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦੇ ਹੋਏ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਿਆ ਗਿਆ। ਇੰਨੋਸੈਂਟ ਹਾਰਟਸ ਸਕੂਲ ਅਤੇ ਇੰਨੋਕਿਡਜ਼ ਨੂੰ ਫੁਲਕਾਰੀ, ਢੋਲ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਰਵਾਇਤੀ ਪੰਜਾਬੀ ਪੁਸ਼ਾਕਾਂ ਵਿੱਚ ਸਜੇ ਛੋਟੇ-ਛੋਟੇ ਬੱਚਿਆਂ ਨੇ ਢੋਲ ਦੀ ਧੁਨ ‘ਤੇ ਭੰਗੜਾ ਪਾਇਆ। ਗ੍ਰੇਡ 1 ਦੇ ਬੱਚਿਆਂ ਨੇ ‘ਪੰਜਾਬ ਦੀ ਸ਼ਾਨ- ਪੰਜਾਬੀ’ ਵਿਸ਼ੇ ‘ਤੇ ਪੰਜਾਬੀ ਪਹਿਰਾਵੇ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ।ਗ੍ਰੇਡ ਦੂਸਰੀ ਦੇ ਬੱਚਿਆਂ ਨੇ ‘ਢੋਲ ਧਮਾਕਾ’ ਵਿਸ਼ੇ ’ਤੇ ਪੰਜਾਬੀ ਬੋਲੀ ਵਿੱਚ ਬੋਲੀਆਂ ਗਾ ਕੇ ਗਿੱਧਾ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਅਤੇ ਭੰਗੜੇ ਨੇ ਸਮੁੱਚੇ ਮਾਹੌਲ ਨੂੰ ਮਨੋਰੰਜਕ ਅਤੇ ਸੁਹਾਵਣਾ ਬਣਾ ਦਿੱਤਾ। ਗ੍ਰੇਡ ਤੀਜੀ ਅਤੇ ਚੌਥੀ ਦੇ ਵਿਦਿਆਰਥੀਆਂ ਨੇ ‘ਬਚਪਨ  ਦੀਆਂ  ਯਾਦਾਂ’ – ਪਿੰਨ ਵ੍ਹੀਲ ਡੈਕੋਰੇਸ਼ਨ ਗਤੀਵਿਧੀ ਵਿੱਚ ਭਾਗ ਲਿਆ।


ਸ੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ) ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾਇਆ ਅਤੇ  ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਡਾ.ਬੀ.ਆਰ. ਅੰਬੇਡਕਰ ਦੇ ਜੀਵਨ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।


ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿਖੇ ਵਿਸਾਖੀ ਦਾ ਤਿਉਹਾਰ ਵਿਸਾਖੀ ਦੇ ਅਲੂਮਨੀ ਮੈਂਬਰ ਕੁਲਵਿੰਦਰ ਕੁਮਾਰ ਨੇ ਵਿਸਾਖੀ ਦੇ ਤਿਉਹਾਰ ਦੀ ਧਾਰਮਿਕ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖ਼ਾਲਸਾ ਪੰਥ ਦੀ ਸਥਾਪਨਾ ਸਾਲ 1699 ਈਸਵੀ ਵਿੱਚ ਹੋਈ ਸੀ। ਵਿਦਿਆਰਥੀ-ਅਧਿਆਪਕ ਪਰਮਪ੍ਰੀਤ ਕੌਰ ਨੇ ਭਾਰਤੀ ਕਿਸਾਨਾਂ ਲਈ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਵਿਦਿਆਰਥੀ-ਅਧਿਆਪਕਾਵਾਂ ਸੋਨੀਆ ਅਤੇ ਸਾਰਿਕਾ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਸਜ ਕੇ ਗਿੱਧਾ ਪਾਇਆ। ਵਿਦਿਆਰਥੀ-ਅਧਿਆਪਕਾਵਾਂ ਕੋਮਲ ਅਤੇ ਪੂਨਮ ਵੱਲੋਂ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਅਤੇ ਟੱਪੇ ਗਾਏ ਗਏ, ਜਿਸ ਨੇ ਮਨੋਰੰਜਨ ਵਿੱਚ ਵਾਧਾ ਕੀਤਾ।

error: Content is protected !!