ਇੰਨੋਸੈਂਟ ਹਾਰਟਸ ਵਿੱਚ ‘ਵਰਲਡ ਹੈਲਥ ਡੇ’ ਉੱਤੇ ਕਰਵਾਈਆਂ ਗਈਆਂ ਕਈ ਗਤੀਵਿਧੀਆਂ

ਜਲੰਧਰ(ਪ੍ਰਥਮ ਕੇਸਰ); ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਏਕ ਇਨੀਸ਼ੀਏਟਿਵ’ ਤਹਿਤ ਇੰਨੋਸੈਂਟ ਹਾਰਟਸ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ  ਪੰਜਾਂ ਸਕੂਲਾਂ ਵਿੱਚ ‘ਵਰਲਡ ਹੈਲਥ ਡੇ’ ਮਨਾਇਆ ਗਿਆ। ਇਸ ਮੌਕੇ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਭੋਜਨ ਸੁਰੱਖਿਆ ਬਾਰੇ ਜਾਗਰੂਕ ਕਰਦੇ ਹੋਏ ਇੱਕ ਜਾਗਰੂਕਤਾ ਲੈਕਚਰ ਦਿੱਤਾ ਗਿਆ। ਉਨ੍ਹਾਂ ਨੂੰ ‘ਕਨੈਕਟਿੰਗ ਵਿਦ ਯੂਅਰ ਸੋਲ’ ਗਤੀਵਿਧੀ ਰਾਹੀਂ ਮੈਡੀਟੇਸ਼ਨ ਸਿਖਾਈ ਗਈ।

ਸਪੋਰਟਸ ਕਲੱਬ ਵੱਲੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨਾਲ ‘ਯੋਗਾਲੇਟਸ’ ਗਤੀਵਿਧੀ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਨੂੰ ਅਧਿਆਤਮਿਕ ਪ੍ਰਕਿਰਿਆ ਰਾਹੀਂ ਮਨ ਨੂੰ ਕਾਬੂ ਕਰਨਾ ਸਿਖਾਇਆ ਗਿਆ। ਹੈਲਥ ਐਂਡ ਵੈਲਨੈੱਸ ਕਲੱਬ ਵੱਲੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਸਿਮਪੋਜ਼ੀਅਮ ਥ੍ਰੂ ਪੀਅਰਸ’ ਗਤੀਵਿਧੀ ਕਰਵਾਈ ਗਈ ਜਿਸ ਵਿੱਚ ਵਰਲਡ ਹੈਲਥ ਓਰਗਨਾਈਜੇਸ਼ਨ ਬਾਰੇ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ‘ਪਰਸਨਲ ਹਾਈਜੀਨ’ ਅਤੇ ਨਿਊਟ੍ਰੀਸ਼ੀਅਸ ਫੂਡ’ ਬਾਰੇ ਪੇਸ਼ਕਾਰੀ ਦਿੱਤੀ।

ਵਿਦਿਆਰਥੀਆਂ ਨੇ ਸਿਹਤਮੰਦ ਆਹਾਰ ਬਾਰੇ ਪ੍ਰਦਰਸ਼ਨੀ ਦਿੱਤੀ ਕਿ ਕਿਵੇਂ ਸਿਹਤਮੰਦ ਅਤੇ ਪੌਸ਼ਟਿਕ ਆਹਾਰ ਦੀ ਅਣਹੋਂਦ ਵਿੱਚ ਬਿਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਪੌਸ਼ਟਿਕ ਆਹਾਰ ਲੈਣਾ ਲਾਜ਼ਮੀ ਹੈ।ਬੱਚਿਆਂ ਨੂੰ ਪੌਸ਼ਟਿਕ ਆਹਾਰ, ਸਾਫ਼-ਸਫ਼ਾਈ ਅਤੇ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕ ਕੀਤਾ ਗਿਆ। ਹੈਲਥ ਐਂਡ ਵੈਲਨੈੱਸ ਅਤੇ ਆਰਟ ਕਲੱਬ ਵੱਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ।

ਕਲਾਸਾਂ ਵਿੱਚ ਅਧਿਆਪਕਾਂ ਵੱਲੋਂ ਸਿਹਤਮੰਦ ਖੁਰਾਕ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਗਏ। ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਪ੍ਰਿੰਸੀਪਲਾਂ ਨੇ ਬੱਚਿਆਂ ਨੂੰ ਕਿਹਾ ਕਿ ਸਫ਼ਾਈ ਤੰਦਰੁਸਤ ਸਮਾਜ ਦੀ ਉਸਾਰੀ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ | ਇਸੇ ਲਈ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 7 ਅਪ੍ਰੈਲ ਨੂੰ ਵਿਸ਼ਵ ਭਰ ਵਿੱਚ ‘ਵਰਲਡ ਹੈਲਥ ਡੇ’ ਮਨਾਇਆ ਜਾਂਦਾ ਹੈ।

error: Content is protected !!