ਇਸ ਪਰਿਵਾਰ ਦੀਆਂ ਨੇ 1200 ਵੋਟਾਂ, ਜਿੱਧਰ ਵੀ ਗਿਆ ਪਰਿਵਾਰ ਉਸਦੀ ਬਦਲੀ ਕਿਸਮਤ!

 ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਵੋਟਿੰਗ 19 ਅਪ੍ਰੈਲ ਨੂੰ ਹੋ ਰਹੀ ਹੈ। ਇਸ ਦੌਰਾਨ ਇੱਕ ਅਜਿਹੇ ਪਰਿਵਾਰ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ 350 ਮੈਂਬਰ ਆਪਣੀ ਵੋਟ ਪਾਉਣਗੇ। ਇਹ ਪਰਿਵਾਰ ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ‘ਫੁਲੋਗੁੜੀ ਨੇਪਾਲੀ ਪਾਮ’ ਪਿੰਡ ‘ਚ ਰਹਿੰਦਾ ਹੈ। ਅਸਾਮ ਦੇ ਸਭ ਤੋਂ ਵੱਡੇ ਪਰਿਵਾਰਾਂ ਵਿੱਚੋਂ ਇੱਕ ਮਰਹੂਮ ਰੌਨ ਬਹਾਦੁਰ ਥਾਪਾ ਦਾ ਪਰਿਵਾਰ ਲਗਪਗ 350 ਵੋਟਰਾਂ ਨਾਲ 19 ਅਪ੍ਰੈਲ ਨੂੰ ਵੋਟ ਪਾਏਗਾ।

ਇਹ ਪਰਿਵਾਰ ਅਸਾਮ ਦੇ ਸੋਨਿਤਪੁਰ ਜ਼ਿਲ੍ਹਾ ਰੰਗਪਾੜਾ ਵਿਧਾਨ ਸਭਾ ਹਲਕੇ ਤੇ ਸੋਨਿਤਪੁਰ ਸੰਸਦੀ ਹਲਕੇ ਅਧੀਨ ਆਉਂਦਾ ਹੈ। ਰੌਨ ਬਹਾਦੁਰ ਥਾਪਾ ਦੇ 12 ਪੁੱਤਰ ਤੇ 9 ਧੀਆਂ ਹਨ। ਉਸ ਦੀਆਂ ਪੰਜ ਪਤਨੀਆਂ ਸਨ। ਕਰੀਬ 1200 ਮੈਂਬਰਾਂ ਵਾਲੇ ਇਸ ਪਰਿਵਾਰ ਵਿੱਚ ਕਰੀਬ 350 ਵੋਟ ਹਨ। ਰੌਨ ਬਹਾਦਰ ਦੇ 150 ਤੋਂ ਵੱਧ ਪੋਤੇ-ਪੋਤੀਆਂ ਹਨ।

ਸੋਨਿਤਪੁਰ ਸੰਸਦੀ ਹਲਕੇ ਦੇ ਫੁਲੋਗੁੜੀ ਨੇਪਾਲੀ ਪਾਮ ਖੇਤਰ ਵਿੱਚ ਇੱਕੋ ਪੂਰਵਜ ਦੇ ਕਰੀਬ 300 ਪਰਿਵਾਰ ਰਹਿੰਦੇ ਹਨ। ਨੇਪਾਲੀ ਪਾਮ ਪਿੰਡ ਦੇ ਮੁਖੀ ਤੇ ਮਰਹੂਮ ਰੌਨ ਬਹਾਦੁਰ ਦੇ ਪੁੱਤਰ ਤਿਲ ਬਹਾਦੁਰ ਥਾਪਾ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਵਿੱਚ ਲਗਪਗ 350 ਲੋਕ ਵੋਟ ਪਾਉਣ ਦੇ ਯੋਗ ਹਨ।ਤਿਲ ਬਹਾਦੁਰ ਥਾਪਾ ਨੇ ਏਐਨਆਈ ਨੂੰ ਦੱਸਿਆ, ਮੇਰੇ ਪਿਤਾ 1964 ਵਿੱਚ ਮੇਰੇ ਦਾਦਾ ਜੀ ਨਾਲ ਇੱਥੇ ਆਏ ਤੇ ਇਸ ਰਾਜ ਵਿੱਚ ਸੈਟਲ ਹੋ ਗਏ। ਮੇਰੇ ਪਿਤਾ ਦੀਆਂ ਪੰਜ ਪਤਨੀਆਂ ਸਨ ਤੇ ਅਸੀਂ 12 ਭਰਾ ਤੇ 9 ਭੈਣਾਂ ਹਾਂ। ਉਨ੍ਹਾਂ ਦੇ ਪੁੱਤਰਾਂ ਤੋਂ 56 ਪੋਤੇ-ਪੋਤੀਆਂ ਹਨ। ਅਜੇ ਇਹ ਨਹੀਂ ਪਤਾ ਕਿ ਧੀਆਂ ਦੇ ਪਰਿਵਾਰਾਂ ਵਿੱਚ ਕਿੰਨੇ ਲੋਕ ਹਨ। ਨੇਪਾਲੀ ਪਾਮ ਵਿੱਚ ਥਾਪਾ ਪਰਿਵਾਰ ਦੇ ਲਗਪਗ 350 ਮੈਂਬਰ ਵੋਟ ਪਾਉਣ ਦੇ ਯੋਗ ਹਨ। ਜੇਕਰ ਸਾਰੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਪਰਿਵਾਰ ਦੇ ਕੁੱਲ ਮੈਂਬਰ 1,200 ਤੋਂ ਵੱਧ ਹੋਣਗੇ।

ਤਿਲ ਬਹਾਦੁਰ ਨੇ ਅਫਸੋਸ ਜ਼ਾਹਰ ਕੀਤਾ ਕਿ ਪਰਿਵਾਰ ਅਜੇ ਤੱਕ ਸੂਬਾ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਨਹੀਂ ਲੈ ਸਕਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚਿਆਂ ਨੇ ਉੱਚ ਸਿੱਖਿਆ ਹਾਸਲ ਕੀਤੀ, ਪਰ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ। ਸਾਡੇ ਪਰਿਵਾਰ ਦੇ ਕੁਝ ਮੈਂਬਰ ਬੈਂਗਲੁਰੂ ਚਲੇ ਗਏ ਤੇ ਪ੍ਰਾਈਵੇਟ ਨੌਕਰੀਆਂ ਲੱਭੀਆਂ। ਕੁਝ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰ ਰਹੇ ਹਨ। ਮੈਂ 1989 ਤੋਂ ਪਿੰਡ ਦੇ ਮੁਖੀ ਵਜੋਂ ਕੰਮ ਕਰ ਰਿਹਾ ਹਾਂ। ਮੇਰੇ 8 ਪੁੱਤਰ ਤੇ 3 ਧੀਆਂ ਹਨ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 12 ਪੁੱਤਰ ਤੇ 9 ਧੀਆਂ ਦਾ ਪਾਲਣ ਪੋਸ਼ਣ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਰੌਨ ਬਹਾਦੁਰ ਦਾ 1997 ਵਿੱਚ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਵੱਡਾ ਪਰਿਵਾਰ ਛੱਡ ਗਿਆ। 64 ਸਾਲਾ ਸਰਕੀ ਬਹਾਦੁਰ ਥਾਪਾ ਦੀਆਂ ਤਿੰਨ ਪਤਨੀਆਂ ਤੇ 12 ਬੱਚੇ ਹਨ।

error: Content is protected !!