ਸਲਮਾਨ ਖਾਨ ਦੇ ਘਰ ਫਾਇਰਿੰਗ ਕਰਨ ਵਾਲੇ ਦਾ ਨਿਕਲਿਆ ਜਲੰਧਰ ਨਾਲ ਕੁਨੈਕਸ਼ਨ

ਸਲਮਾਨ ਖਾਨ ਦੇ ਘਰ ਫਾਇਰਿੰਗ ਕਰਨ ਵਾਲੇ ਦਾ ਨਿਕਲਿਆ ਜਲੰਧਰ ਨਾਲ ਕੁਨੈਕਸ਼ਨ

ਜਲੰਧਰ/ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦਾ ਪੰਜਾਬ ਕਨੈਕਸ਼ਨ ਸਾਹਮਣੇ ਆਇਆ ਹੈ। ਸਲਮਾਨ ਖਾਨ ਦੇ ਘਰ ‘ਤੇ ਅੰਨ੍ਹੇਵਾਹ ਫਾਇਰਿੰਗ ਕਰਨ ਵਾਲੇ ਦੋ ਦੋਸ਼ੀਆਂ ‘ਚੋਂ ਸਾਗਰ ਪਾਲ ਪੰਜਾਬ ਦੇ ਜਲੰਧਰ ‘ਚ ਇਕ ਫੈਕਟਰੀ ‘ਚ ਕੰਮ ਕਰਦਾ ਸੀ।

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਵਿੱਕੀ ਸਾਹਬ ਗੁਪਤਾ ਅਤੇ ਸਾਗਰ ਪਾਲ ਵਾਸੀ ਬੇਟੀਆ, ਬਿਹਾਰ ਸ਼ਾਮਲ ਹਨ। ਜਦੋਂ ਮੁੰਬਈ ਪੁਲਿਸ ਨੇ ਸਾਗਰ ਪਾਲ ਦੇ ਘਰ ਜਾ ਕੇ ਉਸ ਦੇ ਪਿਤਾ ਜੋਗਿੰਦਰ ਸ਼ਾਹ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਬੇਟਾ ਕੰਮ ਲਈ ਜਲੰਧਰ ਗਿਆ ਹੋਇਆ ਸੀ, ਉਸ ਨੂੰ ਇਸ ਘਟਨਾ ਬਾਰੇ ਖੁਦ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ।

ਮੁੰਬਈ ਦੀ ਕ੍ਰਾਈਮ ਬ੍ਰਾਂਚ ਜਲਦ ਹੀ ਦੋਸ਼ੀ ਸਾਗਰ ਪਾਲ ਤੋਂ ਉਨ੍ਹਾਂ ਪਹਿਲੂਆਂ ‘ਤੇ ਜਾਂਚ ਕਰੇਗੀ, ਜਿੱਥੇ ਉਹ ਜਲੰਧਰ ‘ਚ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਸੰਪਰਕ ‘ਚ ਸੀ। ਸੰਭਵ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਮਾਮਲੇ ‘ਚ ਪੰਜਾਬ ਪੁਲਿਸ ਦੀ ਵੀ ਮਦਦ ਲਈ ਜਾ ਸਕਦੀ ਹੈ ਕਿਉਂਕਿ ਲਾਰੇਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੌਰਾਨ ਲਾਰੇਂਸ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਗੱਲ ਵੀ ਕਬੂਲ ਕੀਤੀ ਸੀ।

error: Content is protected !!