ਦੁਸ਼ਮਣੀ ਦੀ ਭੇਟ ਚੜ੍ਹਿਆ 18 ਸਾਲ ਦਾ ਨੌਜਵਾਨ, ਪਹਿਲਾਂ ਉਂਗਲਾਂ ਕੱਟੀਆਂ ਤੇ ਫਿਰ ਬੇਰਹਿਮੀ ਨਾਲ ਕੀਤਾ ਕ+ਤ+ਲ

ਦੁਸ਼ਮਣੀ ਦੀ ਭੇਟ ਚੜ੍ਹਿਆ 18 ਸਾਲ ਦਾ ਨੌਜਵਾਨ, ਪਹਿਲਾਂ ਉਂਗਲਾਂ ਕੱਟੀਆਂ ਤੇ ਫਿਰ ਬੇਰਹਿਮੀ ਨਾਲ ਕੀਤਾ ਕ+ਤ+ਲ

ਵੀਓਪੀ ਬਿਊਰੋ – ਪੰਜਾਬ ਵਿੱਚ ਆਏ ਦਿਨ ਅਪਰਾਧੀਕ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਕੱਲ ਪਠਾਨਕੋਟ ਦੇ ਕੋਠੇ ਮਾਨਵਾਲ ਇਲਾਕੇ ਵਿੱਚ ਦੇਰ ਸ਼ਾਮ ਦੁਸ਼ਮਣੀ ਕਾਰਨ ਦੋ ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਝੜਪ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੰਕੂ (18) ਵਾਸੀ ਕੋਠੇ ਮਾਨਵਾਲ ਵਜੋਂ ਹੋਈ ਹੈ।

ਸੂਚਨਾ ਮਿਲਣ ਤੋਂ ਬਾਅਦ ਥਾਣਾ ਸੁਜਾਨਪੁਰ ਅਤੇ ਸ਼ਾਹਪੁਰਕੰਡੀ ਥਾਣੇ ਦੀ ਪੁਲਿਸ ਸਮੇਤ ਡੀਐਸਪੀ ਧਾਰਕਲਾਂ ਲਖਵਿੰਦਰ ਸਿੰਘ ਵੀ ਘਟਨਾ ਦਾ ਜਾਇਜ਼ਾ ਲੈਣ ਮੌਕੇ ‘ਤੇ ਪਹੁੰਚ ਗਏ। ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਕਾਫੀ ਖੂਨ ਖਿੱਲਰਿਆ ਪਿਆ ਸੀ।

ਪੰਕੂ ਦੇ ਦੋ ਦੋਸਤਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਇਲਾਕੇ ਦੇ ਕੁਝ ਲੋਕਾਂ ਦੀ ਪੰਕੂ ਨਾਲ ਪੁਰਾਣੀ ਦੁਸ਼ਮਣੀ ਸੀ। ਦੁਸ਼ਮਣੀ ਨੂੰ ਲੈ ਕੇ ਵੀਰਵਾਰ ਦੇਰ ਸ਼ਾਮ ਦੋਵਾਂ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਅਜਿਹੇ ‘ਚ ਦੂਜੇ ਪਾਸੇ ਦੇ ਕਰੀਬ ਪੰਜ ਲੋਕਾਂ ਨੇ ਪਹਿਲਾਂ ਪੰਕੂ ਦੇ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ।

ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ

error: Content is protected !!