ਦਿਨ-ਦਿਹਾੜੇ ਅਪਰਾਧ; ਬੈਂਕ ‘ਚੋਂ ਪੈਸੇ ਕੱਢਵਾ ਕੇ ਨਿਕਲੀ ਬਜ਼ੁਰਗ ਔਰਤ ਕੋਲੋਂ 1.50 ਲੱਖ ਲੁੱਟ ਕੇ ਫਰਾਰ ਹੋਏ ਲੁਟੇਰੇ

ਦਿਨ-ਦਿਹਾੜੇ ਅਪਰਾਧ; ਬੈਂਕ ‘ਚੋਂ ਪੈਸੇ ਕੱਢਵਾ ਕੇ ਨਿਕਲੀ ਬਜ਼ੁਰਗ ਔਰਤ ਕੋਲੋਂ 1.50 ਲੱਖ ਲੁੱਟ ਕੇ ਫਰਾਰ ਹੋਏ ਲੁਟੇਰੇ

ਵੀਓਪੀ ਬਿਊਰੋ- ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਮੇਨ ਬਜ਼ਾਰ ਤੋਂ ਦਿਨ ਦਿਹਾੜੇ ਕਾਰ ਸਵਾਰ ਲੁਟੇਰੇ ਇੱਕ ਔਰਤ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਉਹ ਆਪਣੀ ਲਿਮਟ ਭਰਨ ਲਈ ਬੈਂਕ ਆਈ ਸੀ। ਔਰਤ ਰੌਲਾ ਪਾਉਂਦੀ ਹੋਈ ਕਾਰ ਦੇ ਪਿੱਛੇ ਭੱਜੀ ਪਰ ਦੋਸ਼ੀ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਘਾਪੁਰਾਣਾ ਦੇ ਪਿੰਡ ਰਾਜੋਆਣਾ ਦੀ ਪਰਮਜੀਤ ਕੌਰ ਬੈਂਕ ਵਿੱਚੋਂ ਪੈਸੇ ਕੱਢਵਾ ਕੇ ਇੱਕ ਸੁਨਿਆਰੇ ਦੀ ਦੁਕਾਨ ‘ਤੇ ਜਮ੍ਹਾਂ ਕਰਵਾਉਣ ਜਾ ਰਹੀ ਸੀ ਤਾਂ ਕਾਰ ਵਿਚ ਸਵਾਰ ਲੁਟੇਰਿਆਂ ਨੇ ਉਸ ਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਔਰਤ ਅਨੁਸਾਰ ਬੈਗ ਵਿੱਚ ਕਰੀਬ ਇੱਕ ਲੱਖ 40 ਹਜ਼ਾਰ ਰੁਪਏ ਸਨ। ਥਾਣਾ ਬਾਘਾਪੁਰਾਣਾ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਖ-ਵੱਖ ਟੀਮਾਂ ਬਣਾ ਕੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!