10 ਲੱਖ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਲਾਟਰੀ ਵੇਚਣ ਵਾਲਿਆਂ ਦੇ ਉੱਡੇ ਹੋਸ਼, ਤਲਾਸ਼ ਜਾਰੀ !

ਪੰਜਾਬ ਰਾਜ ਡਿਅਰ ਵਿਸਾਖੀ ਬੰਪਰ ਲਾਟਰੀ 2024 ਦੇ ਨਤੀਜੇ ਸ਼ਨੀਵਾਰ ਰਾਤ 8 ਵਜੇ ਘੋਸ਼ਿਤ ਕੀਤੇ ਗਏ ਹਨ। ਇਸ ਵਾਰ ਪਹਿਲਾ ਇਨਾਮ 2.5 ਕਰੋੜ ਰੁਪਏ ਰੱਖਿਆ ਗਿਆ ਹੈ। ਦੂਜੇ ਦੀ ਕੀਮਤ 10 ਲੱਖ ਰੁਪਏ ਹੈ। ਇਸ ਵਿਸਾਖੀ ਬੰਪਰ ਵਿੱਚ ਜਲਾਲਾਬਾਦ ਵਿੱਚ ਇੱਕ ਇਨਾਮ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਜਿਸ ਵਿਅਕਤੀ ਨੇ ਇਹ ਲਾਟਰੀ ਜਿੱਤੀ ਹੈ। ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ।

ਦੱਸ ਦਈਏ ਕਿ ਸ਼ਨੀਵਾਰ ਸ਼ਾਮ 8:00 ਵਜੇ ਐਲਾਨੇ ਗਏ ਵਿਸਾਖੀ ਬੰਪਰ ਦੇ ਨਤੀਜਿਆਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਇੱਕ ਪ੍ਰਾਈਵੇਟ ਲਾਟਰੀ ਵਿਕਰੇਤਾ ਤੋਂ ਖਰੀਦੀ ਗਈ ਟਿਕਟ ਉੱਤੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਗਿਆ ਹੈ।ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਇਹ ਕਿਸਦਾ ਇਨਾਮ ਹੈ। ਲਾਟਰੀ ਵਿਕਰੇਤਾ ਕਰਨ ਦਾ ਕਹਿਣਾ ਹੈ ਕਿ ਇਹ ਲਾਟਰੀ ਟਿਕਟ ਬੀਤੇ ਦਿਨ ਵਿਕ ਗਈ ਸੀ, ਟਿਕਟ ਖਰੀਦਣ ਸਮੇਂ ਖਰੀਦਦਾਰ ਆਪਣਾ ਕੋਈ ਨਾਂ-ਪਤਾ ਦਰਜ ਕਰਵਾ ਕੇ ਉਸ ਕੋਲ ਨਹੀਂ ਗਿਆ ਅਤੇ ਅੱਜ ਤੱਕ ਨਾ ਤਾਂ ਕੋਈ ਉਸ ਕੋਲ ਆਇਆ ਅਤੇ ਨਾ ਹੀ ਕਿਸੇ ਨੇ ਉਸ ਨਾਲ ਸੰਪਰਕ ਕੀਤਾ ਹੈ ਟਿਕਟ ਵੇਚਣ ਵਾਲੇ ਨੇ ਕਿਹਾ ਕਿ ਖਰੀਦਦਾਰ ਦੀ ਭਾਲ ਕੀਤੀ ਜਾ ਰਹੀ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਕਰਨ ਨੇ ਦੱਸਿਆ ਕਿ ਵਿਸਾਖੀ ਬੰਪਰ ਟਿਕਟ ਨੰਬਰ 775641 ‘ਤੇ 10 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ ਗਿਆ ਹੈ। ਇਹ ਲਾਟਰੀ ਟਿਕਟ ₹500 ਵਿੱਚ ਵੇਚੀ ਗਈ ਸੀ। ਟਿਕਟ ਦੇ ਇਨਾਮ ਦਾ ਐਲਾਨ ਕੱਲ੍ਹ ਰਾਤ 8:00 ਵਜੇ ਕੀਤਾ ਗਿਆ ਹੈ। ਕਈ ਘੰਟੇ ਬੀਤ ਗਏ ਪਰ ਲਾਟਰੀ ਖਰੀਦਣ ਵਾਲੇ ਦਾ ਕੋਈ ਸੁਰਾਗ ਨਹੀਂ ਲੱਗਾ।

ਹਾਲਾਂਕਿ, ਉਹ ਲਾਟਰੀ ਖਰੀਦਦਾਰਾਂ ਨੂੰ ਵਿਜ਼ਿਟਿੰਗ ਕਾਰਡ ਅਤੇ ਸੰਪਰਕ ਨੰਬਰ ਵੀ ਪ੍ਰਦਾਨ ਕਰਦੇ ਹਨ। ਇਸ ਦੇ ਬਾਵਜੂਦ ਉਸ ਨੂੰ ਅਜੇ ਤੱਕ ਕਿਸੇ ਦਾ ਕੋਈ ਫੋਨ ਨਹੀਂ ਆਇਆ। ਉਨ੍ਹਾਂ ਨੇ ਲਾਟਰੀ ਖਰੀਦਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ਬੰਪਰ ਨਤੀਜਾ ਦੇਖ ਕੇ ਆਪਣੀ ਲਾਟਰੀ ਚੈੱਕ ਕਰਨ।

error: Content is protected !!