ਡਾ. ਮਨਮੋਹਨ ਸਿੰਘ ਦੇ ਬਿਆਨ ਨੂੰ PM ਮੋਦੀ ਨੇ ਘੁੰਮਾ ਕੇ ਕਾਂਗਰਸ ‘ਤੇ ਕੱਸਿਆ ਤੰਜ, ਕਿਹਾ- ਭਾਈਓ-ਬੈਹਨੋ ਤੁਹਾਡੀ ਜਾਇਦਾਦ ਤੇ ਮੰਗਲਸੂਤਰ ਕਾਂਗਰਸ ਮੁਸਲਮਾਨਾਂ ‘ਚ ਵੰਡ ਦੇਵੇਗੀ

ਡਾ. ਮਨਮੋਹਨ ਸਿੰਘ ਦੇ ਬਿਆਨ ਨੂੰ PM ਮੋਦੀ ਨੇ ਘੁੰਮਾ ਕੇ ਕਾਂਗਰਸ ‘ਤੇ ਕੱਸਿਆ ਤੰਜ, ਕਿਹਾ- ਭਾਈਓ-ਬੈਹਨੋ ਤੁਹਾਡੀ ਜਾਇਦਾਦ ਤੇ ਮੰਗਲਸੂਤਰ ਕਾਂਗਰਸ ਮੁਸਲਮਾਨਾਂ ‘ਚ ਵੰਡ ਦੇਵੇਗੀ

 

ਨਵੀਂ ਦਿੱਲੀ/ਰਾਜਸਥਾਨ (ਵੀਓਪੀ ਬਿਊਰੋ) ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਲੋਕਾਂ ਦੀ ਜਾਇਦਾਦ ਲੈ ਕੇ ਮੁਸਲਮਾਨਾਂ ‘ਚ ਵੰਡੇਗੀ… ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਪੀਐੱਮ ਮੋਦੀ ਦੇ ਇਸ ਬਿਆਨ ਨੇ ਸਿਆਸੀ ਹਲਚਲ ਵਧਾ ਦਿੱਤੀ ਹੈ। ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਬੀਜੇਪੀ ਦੋਵਾਂ ਵਿਚਾਲੇ ਖਲਬਲੀ ਮੱਚ ਗਈ ਹੈ।

ਐਤਵਾਰ ਨੂੰ ਰਾਜਸਥਾਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਕੇਂਦਰ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਜਾਇਦਾਦ ਲੈ ਕੇ ਮੁਸਲਮਾਨਾਂ ਵਿੱਚ ਵੰਡ ਦੇਵੇਗੀ। ਮੋਦੀ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਉਸ ਬਿਆਨ ਦਾ ਹਵਾਲਾ ਦਿੰਦੇ ਹੋਏ ਕਹੀ, ਜਿਸ ‘ਚ ਉਨ੍ਹਾਂ ਕਥਿਤ ਤੌਰ ‘ਤੇ ਕਿਹਾ ਸੀ ਕਿ ਦੇਸ਼ ਦੇ ਸੰਸਾਧਨਾਂ ‘ਤੇ ਘੱਟ ਗਿਣਤੀ ਭਾਈਚਾਰੇ ਦਾ ‘ਪਹਿਲਾ ਅਧਿਕਾਰ’ ਹੈ।

ਮੋਦੀ ਨੇ ਇਸ ਬਿਆਨ ਨੂੰ ਘੁੰਮਾ ਕੇ ਕਿਹਾ ਕਿ ਸ਼ਹਿਰੀ ਨਕਸਲੀਆਂ ਦੀ ਇਹ ਸੋਚ… ਮੇਰੀਆਂ ਮਾਵਾਂ-ਭੈਣਾਂ, ਉਹ ਤੁਹਾਡਾ ਮੰਗਲਸੂਤਰ ਵੀ ਨਹੀਂ ਰਹਿਣ ਦੇਣਗੇ। ਇਸ ਹੱਦ ਤੱਕ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਮਾਵਾਂ-ਭੈਣਾਂ ਦੇ ਸੋਨੇ ਦਾ ਹਿਸਾਬ ਲੈਣਗੇ, ਇਸ ਬਾਰੇ ਜਾਣਕਾਰੀ ਲੈਣਗੇ ਅਤੇ ਫਿਰ ਉਸ ਜਾਇਦਾਦ ਦੀ ਵੰਡ ਕਰਨਗੇ।

ਪੀਐਮ ਮੋਦੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵੱਲੋਂ ਵੀ ਜਵਾਬ ਦਿੱਤਾ ਗਿਆ ਹੈ। ਪੀਐਮ ਮੋਦੀ ਦੇ ਬਿਆਨ, ਕਾਂਗਰਸ ਦਾ ਮੈਨੀਫੈਸਟੋ ਅਤੇ ਮਨਮੋਹਨ ਸਿੰਘ ਦੇ ਪੁਰਾਣੇ ਭਾਸ਼ਣ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਨਵੀਂ ਸਿਆਸੀ ਬਹਿਸ ਨੂੰ ਜਨਮ ਦਿੱਤਾ ਹੈ।

error: Content is protected !!