ਆਪਸ ਚ ਟਕਰਾਏ 2 ਹੈਲੀਕਾਪਟਰ, ਕਈ ਮੌਤਾਂ ਦਾ ਅਦੇਸ਼ਾਂ, ਅਭਿਆਸ ਦੌਰਾਨ ਆਸਮਾਨ ਚ ਹੋਈ ਟੱਕਰ

ਮਲੇਸ਼ੀਆ ਵਿੱਚ ਨੇਵੀ ਦੇ ਇੱਕ ਸਮਾਗਮ ਲਈ ਅਭਿਆਸ ਦੌਰਾਨ ਦੋ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ ਅਤੇ ਕਰੈਸ਼ ਹੋ ਗਏ। ਮਲੇਸ਼ੀਅਨ ਨੇਵੀ ਦੇ ਦੋਵੇਂ ਹੈਲੀਕਾਪਟਰ ਰਾਇਲ ਮਲੇਸ਼ੀਅਨ ਨੇਵੀ ਸੈਲੀਬ੍ਰੇਸ਼ਨ ਲਈ ਅਭਿਆਸ ਕਰ ਰਹੇ ਸਨ।

ਸਥਾਨਕ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਹੈਲੀਕਾਪਟਰਾਂ ‘ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ ਮਰ ਚੁੱਕੇ ਹਨ।

ਬੀਬੀਸੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਵਿੱਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਸਥਾਨਕ ਮੀਡੀਆ ‘ਚ ਜਾਰੀ ਕੀਤੀ ਗਈ ਫੁਟੇਜ ਮੁਤਾਬਕ ਦੋਵੇਂ ਹੈਲੀਕਾਪਟਰ ਸਟੇਡੀਅਮ ‘ਚ ਟਕਰਾਉਣ ਤੋਂ ਪਹਿਲਾਂ ਆਪਸ ‘ਚ ਟਕਰਾ ਗਏ। ਇਸ ਹਾਦਸੇ ਬਾਰੇ ਅਜੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

error: Content is protected !!