ਮਾਂ ਨੂੰ ਭਾਜਪਾ ‘ਚ ਭੇਜ ਕੇ ਖੁਦ ਖਾ ਰਹੇ ਸੀ ਕਾਂਗਰਸ ਦੀਆਂ ਪੱਕੀਆਂ, ਹਾਈਕਮਾਂਡ ਨੇ ਬਿਕਰਮਜੀਤ ਚੌਧਰੀ ਨੂੰ ਵੀ ਪਾਰਟੀ ‘ਚੋਂ ਕੱਢਿਆ

ਮਾਂ ਨੂੰ ਭਾਜਪਾ ‘ਚ ਭੇਜ ਕੇ ਖੁਦ ਖਾ ਰਹੇ ਸੀ ਕਾਂਗਰਸ ਦੀਆਂ ਪੱਕੀਆਂ, ਹਾਈਕਮਾਂਡ ਨੇ ਬਿਕਰਮਜੀਤ ਚੌਧਰੀ ਨੂੰ ਵੀ ਪਾਰਟੀ ‘ਚੋਂ ਕੱਢਿਆ

ਜਲੰਧਰ (ਵੀਓਪੀ ਬਿਊਰੋ) ਕਾਂਗਰਸ ਨੇ ਹਲਕਾ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੇ ਪੱਤਰ ਜਾਰੀ ਕਰਕੇ ਸਾਂਝੀ ਕੀਤੀ ਹੈ। ਯਾਦਵ ਦੇ ਦਸਤਖਤ ਵਾਲੇ ਪੱਤਰ ਵਿੱਚ ਬਿਕਰਮਜੀਤ ਚੌਧਰੀ ਬਾਰੇ ਲਿਖਿਆ ਗਿਆ ਹੈ ਕਿ ਤੁਸੀਂ ਪਾਰਟੀ ਨਿਯਮਾਂ ਦੇ ਉਲਟ ਬਿਆਨ ਜਾਰੀ ਕੀਤੇ ਅਤੇ ਨਾ ਹੀ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਿਆ।

ਇਸ ਨਾਲ ਲੋਕਾਂ ਅਤੇ ਕਾਂਗਰਸੀ ਵਰਕਰਾਂ ਵਿੱਚ ਪਾਰਟੀ ਦੇ ਅਕਸ ਨੂੰ ਠੇਸ ਪੁੱਜੀ ਹੈ। ਕਈ ਚੇਤਾਵਨੀਆਂ ਦੇ ਬਾਵਜੂਦ ਤੁਹਾਡੇ ਬਿਆਨ ਜਾਰੀ ਰਹੇ, ਇਸ ਲਈ ਪਾਰਟੀ ਤੁਹਾਨੂੰ ਸਸਪੈਂਡ ਕਰ ਰਹੀ ਹੈ।

ਬਿਕਰਮਜੀਤ ਸਿੰਘ ਚੌਧਰੀ ਦੀ ਮਾਤਾ ਕਰਮਜੀਤ ਕੌਰ ਚੌਧਰੀ ਬੀਤੇ ਦਿਨੀਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਜਲੰਧਰ ਤੋਂ ਟਿਕਟ ਨਾ ਮਿਲਣ ਕਾਰਨ ਚੌਧਰੀ ਪਰਿਵਾਰ ਕਾਂਗਰਸ ਤੋਂ ਕਾਫੀ ਨਾਰਾਜ਼ ਸੀ। ਹਾਲ ਹੀ ਵਿੱਚ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਅਤੇ ਰਾਜਾ ਵੜਿੰਗ ਨੇ ਜਲੰਧਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਨਬਜ਼ ਵੀ ਫੜੀ।

ਕਰਮਜੀਤ ਕੌਰ ਚੌਧਰੀ ਅਤੇ ਸਾਬਕਾ ਸੀ.ਐਮ ਚੰਨੀ ਦੇ ਨਾਵਾਂ ਨੂੰ ਸਥਾਨਕ ਆਗੂਆਂ ਨੇ ਲਾਬਿੰਗ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਇੰਚਾਰਜ ਨੇ ਜਲੰਧਰ ਸੀਟ ਲਈ ਚੰਨੀ ਦਾ ਨਾਂ ਕਾਂਗਰਸ ਹਾਈਕਮਾਂਡ ਨੂੰ ਸੌਂਪ ਦਿੱਤਾ ਸੀ। ਚੰਨੀ ਨੂੰ ਟਿਕਟ ਮਿਲਣ ਤੋਂ ਬਾਅਦ ਚੌਧਰੀ ਪਰਿਵਾਰ ਨਾਰਾਜ਼ ਸੀ।

error: Content is protected !!