ਦੁੱਧ-ਘਿਓ ਖੁਆ ਕੇ ਪੁੱਤ ਨੂੰ ਬਣਾਇਆ ਬਾਕਸਰ, ਮਾੜੀ ਸੰਗਤ ਦਾ ਪੱਟਿਆ ਨਸ਼ੇ ਦੀ ਓਵਰਡੋਜ਼ ਨਾਲ ਮਰਿਆ, ਮਾਪਿਆਂ ਦੇ ਨਹੀਂ ਰੁਕ ਰਹੇ ਹੰਝੂ

ਦੁੱਧ-ਘਿਓ ਖੁਆ ਕੇ ਪੁੱਤ ਨੂੰ ਬਣਾਇਆ ਬਾਕਸਰ, ਮਾੜੀ ਸੰਗਤ ਦਾ ਪੱਟਿਆ ਨਸ਼ੇ ਦੀ ਓਵਰਡੋਜ਼ ਨਾਲ ਮਰਿਆ, ਮਾਪਿਆਂ ਦੇ ਨਹੀਂ ਰੁਕ ਰਹੇ ਹੰਝੂ

ਸੰਗਰੂਰ (ਵੀਓਪੀ ਬਿਊਰੋ) ਨਸ਼ੇ ਦੀ ਦਲਦਲ ਵਿੱਚ ਫਸੀ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਕੋਈ ਸਾਫ ਨਜ਼ਰ ਨਹੀਂ ਆ ਰਿਹਾ ਹੈ। ਮਾਪਿਆਂ ਦੇ ਜਵਾਨ ਪੁੱਤ ਨਸ਼ਿਆਂ ਦੀ ਭੇਟ ਚੜ ਰਹੇ ਹਨ ਅਤੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਹੱਥ ‘ਤੇ ਹੱਥ ਧਰ ਕੇ ਬੈਠੇ ਨ।

ਸੰਗਰੂਰ ਦੇ ਪਿੰਡ ਚੀਮਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਮੁੱਕੇਬਾਜ਼ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੜਕਾ ਗਲਤ ਸੰਗਤ ਕਾਰਨ ਨਸ਼ੇ ਦਾ ਆਦੀ ਹੋ ਗਿਆ ਹੈ।

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਸਾਡਾ ਪੁੱਤਰ ਇਸ ਦੁਨੀਆਂ ਵਿੱਚ ਨਹੀਂ ਰਿਹਾ। ਮੈਂ ਸਰਕਾਰ ਨੂੰ ਸਿਰਫ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਅਜਿਹੇ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਹੋਰ ਪਿਓ ਨੂੰ ਨਸ਼ੇ ਕਾਰਨ ਆਪਣਾ ਪੁੱਤਰ ਨਾ ਗਵਾਉਣਾ ਪਵੇ। ਇਸ ਦੇ ਨਾਲ ਹੀ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਇੱਥੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ​​ਰਹੇ ਹਨ।

error: Content is protected !!