Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
4
10 ਦਿਨ ਸੁਹਾਗਰਾਤ ਲਈ ਤਰਸਦਾ ਰਿਹਾ ਲਾੜਾ, ਬਿਮਾਰ ਹੋਣ ਦਾ ਬਹਾਨਾ ਬਣਾਉਂਦੀ ਲਾੜੀ 11ਵੇਂ ਦਿਨ ਪ੍ਰੇਮੀ ਨਾਲ ਹੋਈ ਫਰਾਰ
Ajab Gajab
Crime
Delhi
Latest News
Love story
National
Uttar Pradesh
10 ਦਿਨ ਸੁਹਾਗਰਾਤ ਲਈ ਤਰਸਦਾ ਰਿਹਾ ਲਾੜਾ, ਬਿਮਾਰ ਹੋਣ ਦਾ ਬਹਾਨਾ ਬਣਾਉਂਦੀ ਲਾੜੀ 11ਵੇਂ ਦਿਨ ਪ੍ਰੇਮੀ ਨਾਲ ਹੋਈ ਫਰਾਰ
May 4, 2024
Voice of Punjab
10 ਦਿਨ ਸੁਹਾਗਰਾਤ ਲਈ ਤਰਸਦਾ ਰਿਹਾ ਲਾੜਾ, ਬਿਮਾਰ ਹੋਣ ਦਾ ਬਹਾਨਾ ਬਣਾਉਂਦੀ ਲਾੜੀ 11ਵੇਂ ਦਿਨ ਪ੍ਰੇਮੀ ਨਾਲ ਹੋਈ ਫਰਾਰ
ਵੀਓਪੀ ਬਿਊਰੋ – ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਵਿਆਹ ਤੋਂ ਬਾਅਦ ਲਾੜੀ ਨੇ ਖਰਾਬ ਸਿਹਤ ਦਾ ਬਹਾਨਾ ਬਣਾ ਕੇ ਲਾੜੇ ਨੂੰ 10 ਦਿਨ ਤੱਕ ਸੁਹਾਗਰਾਤ ਨਹੀਂ ਮਨਾਉਣ ਦਿੱਤੀ। ਇਸ ਦੌਰਾਨ 11ਵੇਂ ਦਿਨ ਮਹਿਲਾ ਆਪਣੇ ਪ੍ਰੇਮੀ ਨਾਲ ਭੱਜ ਗਈ। ਇਸ ਘਟਨਾ ਤੋਂ ਬਾਅਦ ਲਾੜਾ ਹੈਰਾਨ ਹੈ। ਥਾਣੇ ਪਹੁੰਚ ਕੇ ਪੁਲਿਸ ਤੋਂ ਮਦਦ ਦੀ ਮੰਗ ਕੀਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਫਤਿਹਾਬਾਦ ਇਲਾਕੇ ਦੇ ਪਿੰਡ ਦੀ ਰਹਿਣ ਵਾਲੀ ਲੜਕੀ ਦਾ ਵਿਆਹ 22 ਅਪ੍ਰੈਲ ਨੂੰ ਸ਼ਮਸ਼ਾਬਾਦ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਸ਼ਿਕਾਇਤ ‘ਚ ਪਤੀ ਨੇ ਪਤਨੀ ‘ਤੇ ਦੋਸ਼ ਲਗਾਇਆ ਹੈ ਕਿ ਵਿਆਹ ਦੇ ਪਹਿਲੇ ਦਿਨ ਤੋਂ ਹੀ ਉਸ ਦਾ ਵਿਵਹਾਰ ਬਦਲ ਗਿਆ ਸੀ। ਉਹ ਬਿਮਾਰ ਹੋਣ ਦਾ ਬਹਾਨਾ ਬਣਾ ਰਹੀ ਸੀ। ਇੰਨਾ ਹੀ ਨਹੀਂ ਉਸ ਨੇ ਪਹਿਲੇ ਦਿਨ ਤੋਂ ਹੀ ਸੁਹਾਗਰਾਤ ਮਨਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਚਲੀ ਗਈ।
ਨੌਜਵਾਨ 1 ਮਈ ਨੂੰ ਫਿਰ ਆਪਣੀ ਪਤਨੀ ਨੂੰ ਵਾਪਸ ਲਿਆਉਣ ਗਿਆ। ਘਰ ਆਉਂਦੇ ਸਮੇਂ ਪਤਨੀ ਨੇ ਸਿਰ ਦਰਦ ਹੋਣ ਦੀ ਗੱਲ ਕਹੀ ਅਤੇ ਉਹ ਦਵਾਈ ਲੈਣ ਲਈ ਮੈਡੀਕਲ ਸਟੋਰ ‘ਤੇ ਰੁਕ ਗਏ। ਇਸ ਦੌਰਾਨ ਹੀ ਇੱਕ ਬਾਈਕ ਸਵਾਰ ਲੜਕਾ ਆਇਆ ਅਤੇ ਲੜਕੀ ਉਸ ਨਾਲ ਬੈਠ ਕੇ ਨਿਕਲ ਗਈ। ਪਤੀ ਰੌਲਾ ਪਾਉਂਦਾ ਰਿਹਾ ਕਿ ਉਸਦੀ ਪਤਨੀ ਭੱਜ ਰਹੀ ਹੈ ਪਰ ਉਸਦੀ ਪਤਨੀ ਨੇ ਇੱਕ ਨਾ ਸੁਣੀ। ਘਟਨਾ ਤੋਂ ਦੁਖੀ ਪਤੀ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Post navigation
ਕੁੱਕੜ ਨੇ ਕੁੜੀ ਦੇ ਮਾਰੀ ਚੁੰਝ, ਗੁੱਸੇ ਚ ਆਈ ਕੁੜੀ ਨੇ ਥੱਪੜ ਮਾਰ-ਮਾਰ ਕੀਤਾ ਕੁੱਕੜ ਬੇਹਾਲ, ਗੁੱਸਾ ਸ਼ਾਤ ਨਾ ਹੋਇਆ ਤਾਂ….
ਕੈਨੇਡਾ ‘ਚ ਪੁਲਿਸ ਤੋਂ ਬਚਦੇ ਚੋਰ ਨੇ ਭਾਰਤ ਦੇ ਰਹਿਣ ਵਾਲੇ ਦਾਦਾ-ਦਾਦੀ ਤੇ 3 ਮਹੀਨੇ ਦੇ ਪੋਤੇ ‘ਚ ਮਾਰੀ ਕਾਰ, ਤਿੰਨਾਂ ਦੀ ਮੌ.ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us