ਉਸ ਨੇ ਦੱਸਿਆ ਕਿ ਉਸ ਦੇ ਪਹਿਲਾਂ 3 ਵਿਆਹ ਹੋ ਚੁੱਕੇ ਹਨ, ਪਰ 2 ਪਤਨੀਆਂ ਉਸ ਨੂੰ ਛੱਡ ਗਈਆਂ ਸਨ, ਜਦਕਿ ਤੀਜੀ ਨੇ ਪਿੰਡ ‘ਚ ਹੀ ਕਿਸੇ ਹੋਰ ਸ਼ਖਸ ਨਾਲ ਪਿਆਰ ਦੀ ਪੀਂਘ ਚੜ੍ਹਾ ਲਈ ਅਤੇ ਹੁਣ ਉਸ ਦਾ ਘਰ 2 ਹਿੱਸਿਆਂ ਵਿਚ ਵੰਡ ਕੇ ਉਹ ਵੱਖ ਰਹਿ ਰਹੀ ਹੈ। ਉਸ ਨੇ ਕਿਹਾ ਕਿ ਰੱਬ ‘ਤੇ ਪੂਰਾ ਭਰੋਸਾ ਹੈ ਕਿ ਇੱਕ ਦਿਨ ਉਸ ਨੂੰ ਆਪਣੇ ਦਿਲ ਦੀ ਰਾਣੀ ਜ਼ਰੂਰ ਮਿਲੇਗੀ।