ਤੀਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਅੱਜ, PM ਮੋਦੀ ਨੇ ਵੋਟ ਪਾ ਕੇ ਖਿਡਾਏ ਲੋਕਾਂ ਦੇ ਨਿਆਣੇ

ਤੀਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਅੱਜ, PM ਮੋਦੀ ਨੇ ਵੋਟ ਪਾ ਕੇ ਖਿਡਾਏ ਲੋਕਾਂ ਦੇ ਨਿਆਣੇ

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਦਾ ਤੀਜਾ ਪੜਾਅ ਅੱਜ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋ ਗਿਆ। ਇਸ ਪੜਾਅ ‘ਚ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 93 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ ਦੀ ਇਹ ਚੋਣ ਪ੍ਰਕਿਰਿਆ ਸ਼ਾਮ 6 ਵਜੇ ਖਤਮ ਹੋਣੀ ਹੈ। ਮੰਗਲਵਾਰ ਨੂੰ ਹੋਣ ਜਾ ਰਹੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵੋਟ ਪਾਈ।

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ‘ਚ ਬਣਾਏ ਗਏ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਪਾਈ ਵੋਟ ਪਾਉਣ ਤੋਂ ਬਾਅਦ ਮੋਦੀ ਬਾਹਰ ਆ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਨਿਆਣਿਆਂ ਨੂੰ ਵੀ ਗੋਦ ‘ਚ ਬਿਠਾ ਕੇ ਖਿਡਾਇਆ।

ਚੋਣ ਕਮਿਸ਼ਨ ਮੁਤਾਬਕ ਤੀਜੇ ਪੜਾਅ ਵਿੱਚ 17.24 ਕਰੋੜ ਤੋਂ ਵੱਧ ਵੋਟਰ ਹਨ। 17.24 ਕਰੋੜ ਤੋਂ ਵੱਧ ਵੋਟਰਾਂ ਵਿੱਚ 8.85 ਕਰੋੜ ਪੁਰਸ਼ ਅਤੇ 8.39 ਕਰੋੜ ਔਰਤਾਂ ਸ਼ਾਮਲ ਹਨ। 85 ਸਾਲ ਤੋਂ ਵੱਧ ਉਮਰ ਦੇ 14.04 ਲੱਖ ਤੋਂ ਵੱਧ ਵੋਟਰ, 100 ਸਾਲ ਤੋਂ ਵੱਧ ਉਮਰ ਦੇ 39,599 ਵੋਟਰ ਅਤੇ 15.66 ਲੱਖ ਅਪਾਹਜ ਵੋਟਰ ਹਨ। ਉਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ।

error: Content is protected !!