Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
10
2017 ਦੀਆਂ ਚੋਣਾਂ ਵੇਲੇ ਅਕਾਲੀ ਲੈ ਗਏ ਸਨ ਲੱਡੂ, ਦੁਕਾਨਦਾਰ ਰੋਡ ਸ਼ੋਅ ਦੌਰਾਨ ਮੰਗਣ ਪਹੁੰਚ ਗਿਆ ਪੈਸੇ
Crime
Latest News
National
Politics
Punjab
2017 ਦੀਆਂ ਚੋਣਾਂ ਵੇਲੇ ਅਕਾਲੀ ਲੈ ਗਏ ਸਨ ਲੱਡੂ, ਦੁਕਾਨਦਾਰ ਰੋਡ ਸ਼ੋਅ ਦੌਰਾਨ ਮੰਗਣ ਪਹੁੰਚ ਗਿਆ ਪੈਸੇ
May 10, 2024
Voice of Punjab
ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਾਲੀਆਂ ਵੀਡੀਓ ਦੇ ਨਾਲ ਨਾਲ ਵਿਰੋਧ ਵਾਲੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨੂੰ ਰੋਕ ਕੇ ਪੁਰਾਣੇ ਲੱਡੂਆਂ ਦੇ ਪੈਸੇ ਮੰਗ ਰਿਹਾ ਹੈ। ਜ਼ਿਕਰ ਕਰ ਦਈਏ ਕਿ ਸੁਖਬੀਰ ਬਾਦਲ ਬੀਤੇ ਦਿਨੀਂ ਬਰਨਾਲਾ ਇਲਾਕੇ ਵਿੱਚ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ ਤੇ ਇਹ ਵੀਡੀਓ ਇਸ ਸਮੇਂ ਦੀ ਹੀ ਦੱਸੀ ਜਾ ਰਹੀ ਹੈ।
ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਪੰਜਾਬ ਯਾਤਰਾ ਜਾ ਰਹੀ ਹੈ ਤਾਂ ਇਸ ਮੌਕੇ ਕੁਝ ਲੋਕ ਪੋਸਟਰ ਲੈ ਕੇ ਸਾਹਮਣੇ ਆਉਂਦੇ ਹਨ ਜਿਸ ਉੱਤੇ ਲਿਖਿਆ ਹੈ, ਬਰਨਾਲਾ ਅਕਾਲੀ ਦਲ ਦੇ ਦੋ ਠੱਗ ਚੋਰ ਸੰਜੀਵ ਸ਼ੋਰੀ ਤੇ ਰਿੰਪੀ ਵਰਮਾ ਜੋ ਕਿ ਦੋਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੇਰੀ ਦੁਕਾਨ ਤੋਂ ਲੱਡੂ ਲੈ ਕੇ ਗਏ ਸੀ ਜਿਨ੍ਹਾਂ ਦੇ 2,65,350 ਰੁਪਏ ਹਾਲੇ ਤੱਕ ਬਾਕੀ ਹਨ।
ਇਹ ਲੱਡੂ ਇਨ੍ਹਾਂ ਨੇ ਇਹ ਕਹਿ ਕੇ ਲਏ ਸਨ ਕਿ ਇਸ ਦੇ ਪੈਸੇ ਟ੍ਰਾਈਡੈਂਟ ਗਰੁੱਪ ਵੱਲੋਂ ਦਿੱਤੇ ਜਾਣਗੇ। ਵਿਧਾਨ ਸਭਾ ਹਾਰਨ ਤੋਂ ਬਾਅਦ ਇਹ ਪੈਸੇ ਹਾਲੇ ਤੱਕ ਨਹੀਂ ਦਿੱਤੇ ਗਏ।
ਵੀਡੀਓ ਵਿੱਚ ਪੋਸਟਰ ਲੈ ਕੇ ਖੜ੍ਹੇ ਵਿਅਕਤੀਆਂ ਨੇ ਸੁਖਬੀਰ ਦੇ ਕਾਫ਼ਲੇ ਨੂੰ ਰੋਕਿਆ ਤੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਦੇ ਸਾਡੇ ਢਾਈ ਲੱਖ ਰੁਪਏ ਰਹਿੰਦੇ ਹਨ ,ਪੈਸੇ ਅਜੇ ਤੱਕ ਨਹੀਂ ਦਿੱਤੇ ਗਏ।
Post navigation
ਸ਼ੀਤਲ ਅੰਗੁਰਾਲ ਦੇ ਭਰਾ ਨਾਲ ਨਸ਼ਾ ਤਸਕਰਾਂ ਦੇ ਸਬੰਧ, ਚਰਨਜੀਤ ਚੰਨੀ ਲੈਕੇ ਆ ਗਏ ਸਬੂਤ
ਤੁਸੀਂ ਨਹੀਂ ਕਰਵਾ ਸਕੋਂਗੇ ਆਪਣੀ ਮਰਜ਼ੀ ਨਾਲ ਟੈਂਕੀ ਫੁੱਲ, ਸਰਕਾਰ ਨੇ ਤੈਅ ਕੀਤੀ ਡੀਜ਼ਲ ਪੈਟਰੋਲ ਭਰਵਾਉਂਣ ਦੀ ਲਿਿਮਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us