ਗਾਇਕ ਰੰਮੀ ਰੰਧਾਵਾ ਅਤੇ ੳੇੁਸਦੀ ਪ੍ਰੇਮਿਕਾ ਖਿਲ਼ਾਫ ਮਾਮਲਾ ਦਰਜ਼, ਪਤੀ ਨੇ ਲਗਾਏ ਦੋਨਾਂ ਤੇ ਚੋਰੀ ਦੇ ਇਲਜ਼ਾਮ

ਸੱਭਿਆਚਾਰਕ ਗਾਇਕ ਰੰਮੀ ਰੰਧਾਵਾ ਇੱਕ ਵਾਰ ਫਿਰ ਵਿਵਾਦਾਂ ਦੇ ਚੱਲਦੇ ਸੁਰਖੀਆਂ ਵਿਚ ਆ ਗਏ ਹਨ। ਦਰਅਸਲ, ਗਾਇਕ ਰੰਮੀ ਰੰਧਾਵਾ ਅਤੇ ਉਸ ਦੀ ਪ੍ਰੇਮਿਕਾ ਉਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਉੱਪਰ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਰੰਮੀ ਰੰਧਾਵਾ ਦੇ ਇਕ ਵਿਆਹੁਤਾ ਮਹਿਲਾ ਨਾਲ ਸੰਬੰਧ ਹਨ। ਉਸੀ ਮਹਿਲਾ ਦੇ ਘਰਵਾਲੇ ਰਾਕੇਸ਼ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਆਧਾਰ ਉਤੇ ਰੰਮੀ ਰੰਧਾਵਾ ਤੇ ਉਕਤ ਮਹਿਲਾ ਉਤੇ ਪਰਚਾ ਦਰਜ ਕੀਤਾ ਗਿਆ ਹੈ।

ਇਸ ਦੌਰਾਨ ਰਾਕੇਸ਼ ਨੇ ਦੱਸਿਆ ਕਿ ਮੇਰਾ ਰਾਜਵਿੰਦਰ ਕੌਰ ਨਾਲ 2013 ‘ਚ ਵਿਆਹ ਹੋਇਆ ਸੀ। ਪਿਛਲੇ 5 ਸਾਲਾਂ ਤੋਂ ਰਾਜਵਿੰਦਰ ਗਾਇਕ ਰੰਮੀ ਨਾਲ ਰਹਿ ਰਹੀ ਹੈ। ਜਦੋਂ ਮੈਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਰੰਮੀ ਰੰਧਾਵਾ ਵੱਲੋਂ ਮੈਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਮਹਿਲਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਆਸ਼ਕ ਨਾਲ ਆਈ ਤੇ ਘਰ ਬਾਹਰ ਖੜ੍ਹੀ ਸਕੂਟਰੀ ਲੈ ਗਈ। ਇਹ ਸਾਰੀ ਵਾਰਦਾਤ ਲੱਗੇ CCTV ਕੈਮਰੇ ‘ਚ ਕੈਦ ਹੋ ਗਈ ਹੈ। ਇਸੇ ਦੇ ਆਧਾਰ ‘ਤੇ ਰੰਮੀ ਰੰਧਾਵਾ ਤੇ ਰਾਜਵਿੰਦਰ ਕੌਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।

ਕਾਬਿਲੇਗੌਰ ਹੈ ਕਿ ਰੰਮੀ ਰੰਧਾਵਾ ਹਮੇਸ਼ਾ ਹੀ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਉਨ੍ਹਾਂ ਦਾ ਇਸ ਤੋਂ ਪਹਿਲਾਂ ਗਾਇਕ ਐਲੀ ਮਾਂਗਟ ਨਾਲ ਵਿਵਾਦ ਹੋਇਆ ਸੀ, ਜੋ ਕਿ ਕਾਫ਼ੀ ਸੁਰਖੀਆਂ ‘ਚ ਰਿਹਾ। ਇਸ ਤੋਂ ਇਲਾਵਾ ਪਹਿਲਾਂ ਵੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ‘ਤੇ ਘਿਨੌਣੇ ਦੋਸ਼ ਲੱਗਾਏ ਸੀ। ਫਿਲਹਾਲ ਗਾਇਕ ਵੱਲੋਂ ਇਸ ਉੱਪਰ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

error: Content is protected !!