ਗੌਤਮ ਗੰਭੀਰ ਹੋਣਗੇ ਟੀਮ ਇੰਡੀਆ ਦੇ ਨਵੇਂ ਕੋਚ, ਵਿਰਾਟ ਕੋਹਲੀ ‘ਤੇ ਕਰਨਗੇ ਸਰਦਾਰੀ

ਦਿੱਲੀ (ਵੀਓਪੀ ਬਿਊਰੋ) ਟੀਮ ਇੰਡੀਆ ਦੇ ਅਗਲੇ ਕੋਚ ਨੂੰ ਲੈ ਕੇ ਨਵੇਂ ਨਾਂ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੌਤਮ ਗੰਭੀਰ ਟੀਮ ਇੰਡੀਆ ਦੇ ਮੁੱਖ ਕੋਚ ਬਣਨ ਲਈ ਰਾਜ਼ੀ ਹੋ ਗਏ ਹਨ। ਰਾਹੁਲ ਦ੍ਰਾਵਿੜ ਤੋਂ ਬਾਅਦ ਗੌਤਮ ਗੰਭੀਰ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਦੀ ਕਮਾਨ ਸੌਂਪੀ ਜਾ ਸਕਦੀ ਹੈ।

ਇਕ ਰਿਪੋਰਟ ਮੁਤਾਬਕ ਗੌਤਮ ਗੰਭੀਰ ਦਾ ਮੁੱਖ ਕੋਚ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਜਲਦੀ ਹੀ ਗੰਭੀਰ ਨੂੰ ਮੁੱਖ ਕੋਚ ਬਣਾਉਣ ਦਾ ਐਲਾਨ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ IPL 2024 ਦਾ ਫਾਈਨਲ 26 ਮਈ ਨੂੰ ਸੀ ਅਤੇ 27 ਮਈ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਆਈਪੀਐਲ ਫਾਈਨਲ ਤੋਂ ਤੁਰੰਤ ਬਾਅਦ ਗੌਤਮ ਗੰਭੀਰ ਨਾਲ ਮੁਲਾਕਾਤ ਕੀਤੀ।
ਦੋਵੇਂ ਕਾਫੀ ਦੇਰ ਤੱਕ ਗੱਲਾਂ ਕਰਦੇ ਨਜ਼ਰ ਆਏ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੰਭੀਰ ਨੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ ਜਾਂ ਨਹੀਂ, ਪਰ ਇਹ ਤੈਅ ਹੈ ਕਿ ਬੀਸੀਸੀਆਈ ਉਨ੍ਹਾਂ ਨੂੰ ਮੁੱਖ ਕੋਚ ਬਣਾਉਣਾ ਚਾਹੁੰਦਾ ਹੈ ਅਤੇ ਗੰਭੀਰ ਨੇ ਵੀ ਟੀਮ ਇੰਡੀਆ ਦਾ ਮੁੱਖ ਕੋਚ ਬਣਨ ਲਈ ਹਾਮੀ ਭਰ ਦਿੱਤੀ ਹੈ।
ਇੱਥੇ ਤੁਹਾਨੂੰ ਦੱਸ ਦਈਏ ਕਿ ਵਿਰਾਟ ਕੌਲੀ ਅਤੇ ਗੌਤਮ ਗੰਭੀਰ ਵਿੱਚ 36 ਦਾ ਅੰਕੜਾ ਹੈ ਆਈਪੀਐਲ ਟੂਰਨਾਮੈਂਟ ਦੌਰਾਨ ਇਹ ਕਈ ਵਾਰ ਆਮੋ ਸਾਹਮਣੇ ਹੋ ਕੇ ਲੜਾਈ ਝਗੜਾ ਕਰ ਚੁੱਕੇ ਹਨ ਅਜਿਹੇ ਵਿੱਚ ਜਦੋਂ ਗੌਤਮ ਗੰਭੀਰ ਟੀਮ ਇੰਡੀਆ ਦੇ ਕੋਚ ਬਣਨਗੇ ਤਾਂ ਵਿਰਾਟ ਕੋਹਲੀ ਉਹਨਾਂ ਦੇ ਅਧੀਨ ਖੇਡਣਗੇ ਇਸ ਦੌਰਾਨ ਦੇਖਣਾ ਦਿਲਚਸਪ ਹੋਵੇਗਾ ਕੀ ਇਹ ਦੋਵੇਂ ਆਪਣਾ ਆਪਣਾ ਈਗੋ ਸਿਸਟਮ ਕਿਸ ਤਰਾਂ ਕੰਟਰੋਲ ਕਰਕੇ ਟੀਮ ਇੰਡੀਆ ਦੀ ਬੇਹਤਰੀ ਲਈ ਕੰਮ ਕਰਦੇ ਹਨ।