Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
5
ਮੌਲਵੀਆਂ ਨੇ ਅੱਤਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
Ajab Gajab
Delhi
international
Latest News
National
Punjab
ਮੌਲਵੀਆਂ ਨੇ ਅੱਤਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
May 5, 2025
VOP TV
ਮੌਲਵੀਆਂ ਨੇ ਅੱਤਵਾਦੀ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਕੀਤਾ ਇਨਕਾਰ
ਪੇਸ਼ਾਵਰ/ ਪਾਕਿਸਤਾਨ (ਵੀਓਪੀ ਬਿਊਰੋ) ਪਾਕਿਸਤਾਨ ਦੇ ਅਸ਼ਾਂਤ ਉੱਤਰ-ਪਛਮੀ ਇਲਾਕੇ ’ਚ ਮੌਲਵੀਆਂ ਨੇ ਸੁਰੱਖਿਆ ਬਲਾਂ ਨਾਲ ਝੜਪ ’ਚ ਮਾਰੇ ਗਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀ ਕਮਾਂਡਰ ਦੇ ਜਨਾਜ਼ੇ ਦੀ ਨਮਾਜ਼ ਪੜ੍ਹਨ ਤੋਂ ਇਨਕਾਰ ਕਰ ਦਿਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਪਿਛਲੇ ਹਫਤੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸ਼ਾਵਲ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਝੜਪ ’ਚ ਟੀ.ਟੀ.ਪੀ. ਕਮਾਂਡਰ ਮਿਨਹਾਜ ਮਾਰਿਆ ਗਿਆ ਸੀ। ਦਖਣੀ ਵਜ਼ੀਰਿਸਤਾਨ ਦੇ ਮੌਲਵੀਆਂ ਨੇ ਸਨਿਚਰਵਾਰ ਨੂੰ ਉਸ ਦੇ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਬੇਕਸੂਰ ਲੋਕਾਂ ਦੀ ਹੱਤਿਆ ਅਤੇ ਦੇਸ਼ ਵਿਰੁਧ ਲੜ ਰਹੇ ਵਿਅਕਤੀ ਲਈ ਪ੍ਰਾਰਥਨਾ ਨਹੀਂ ਕਰਨਗੇ।
ਅੱਤਵਾਦੀ ਨੂੰ ਸਥਾਨਕ ਲੋਕਾਂ ਨੇ ਚੁੱਪਚਾਪ ਦਖਣੀ ਵਜ਼ੀਰਿਸਤਾਨ ਦੇ ਆਜ਼ਮ ਵਾਰਸਾਕ ਦੇ ਨਰਗਿਸਾਈ ਕਬਰਸਤਾਨ ਵਿਚ ਦਫਨਾਇਆ ਅਤੇ ਸਿਰਫ 10 ਤੋਂ 20 ਲੋਕਾਂ ਦਾ ਇਕ ਛੋਟਾ ਜਿਹਾ ਸਮੂਹ ਮੌਜੂਦ ਸੀ। ਇਕ ਕਬਾਇਲੀ ਬਜ਼ੁਰਗ ਨੇ ਕਿਹਾ ਕਿ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਇਹ ਘਟਨਾ ਅਸਧਾਰਨ ਸੀ ਜਦੋਂ ਉਲੇਮਾ ਨੇ ਇਕ ਅੱਤਵਾਦੀ ਦੇ ਜਨਾਜ਼ੇ ਦੀ ਨਮਾਜ਼ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਕਿਸਮਤ ਹੈ ਜਿਨ੍ਹਾਂ ਨੇ ਰਾਜ ਦਾ ਵਿਰੋਧ ਕੀਤਾ।
Post navigation
ਵਿਦਿਆਰਥੀਆਂ ਕੋਲੋਂ ਵੇਟਰਾਂ ਵਾਂਗ ਵੰਡਵਾਏ ਪਕੌੜੇ, ਸਰਕਾਰੀ ਸਕੂਲ ਦਾ ਇੰਚਾਰਜ ਸਸਪੈਂਡ
ਸ਼੍ਰੀਲੰਕਾ ਵਾਲੇ ਦਿਖਾਉਣ ਲੱਗੇ ਅੱਖਾਂ, ਭਾਰਤੀਆਂ ‘ਤੇ ਕੀਤਾ ਹਮਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us