ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੌਤਾਂ ਭੋਜਪੁਰ ਵਿੱਚ ਹੋਈਆਂ ਹਨ, ਜਿੱਥੇ ਚੋਣ ਡਿਊਟੀ ਤੇ ਤਾਇਨਾਤ ਪੰਜ ਅਧਿਕਾਰੀਆਂ ਦੀ ਹੀਟ ਸਟ੍ਰੋਕ ਕਾਰਨ ਮੌਤ ਹੋ ਗਈ। ਰੋਹਤਾਸ ਵਿੱਚ ਤਿੰਨ ਚੋਣ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕੈਮੂਰ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਬਿਹਾਰ ਵਿੱਚ ਇਸ ਸਮੇਂ ਬਹੁਤ ਗਰਮੀ ਹੈ। ਕਈ ਥਾਵਾਂ ‘ਤੇ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।