ਉਮੇਸ਼ ਕੁਮਾਰ ਨੇ ਵਿਆਹ ਤੋਂ ਖੁਸ਼ ਹੋਣ ਦੀ ਗੱਲ ਕਰਦਿਆਂ ਇਹ ਵੀ ਕਿਹਾ ਕਿ 2 ਸਾਲ ਪਹਿਲਾਂ ਮਿਸ ਕਾਲ ਦੇ ਬਹਾਨੇ ਗੱਲਬਾਤ ਸ਼ੁਰੂ ਹੋਈ, ਫਿਰ ਪਿਆਰ ਹੋ ਗਿਆ ਅਤੇ ਗੱਲ ਵਿਆਹ ਤੱਕ ਪਹੁੰਚ ਗਈ। ਭਾਵੇਂ ਪਰਿਵਾਰ ਵਾਲੇ ਸਾਡੇ ਤੋਂ ਨਾਰਾਜ਼ ਹਨ ਪਰ ਅਸੀਂ ਰਾਧਿਕਾ ਨਾਲ ਵਿਆਹ ਕਰਕੇ ਬਹੁਤ ਖੁਸ਼ ਹਾਂ। ਤੁਹਾਨੂੰ ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਖਾਸ ਤੌਰ ‘ਤੇ ਕਾਰ ਮੰਗਵਾਈ ਅਤੇ ਖੁਸ਼ੀ ਨਾਲ ਲੜਕੀ ਨੂੰ ਵਿਦਾਈ ਦਿੱਤੀ।