ਟੱਕਰ ਇੰਨੀ ਭਿਆਨਕ ਸੀ ਕਿ ਮਾਲ ਗੱਡੀ ਦਾ ਇੰਜਣ ਦੂਜੀ ਰੇਲ ਗੱਡੀ ਦੀ ਬੋਗੀਆਂ ’ਤੇ ਚੜ੍ਹ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, 2 ਰੇਲ ਡਰਾਈਵਰ ਜਖ਼ਮੀ ਹੋਏ ਹਨ।
ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਮੁੱਢਲੇ ਉਪਚਾਰ ਮਗਰੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।ਹਾਦਸੇ ’ਚ ਮਾਲ ਗੱਡੀਆਂ ਦੇ ਡਰਾਈਵਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ।
ਇਸ ਹਾਦਸੇ ਤੋਂ ਬਾਅਦ ਅੰਬਾਲਾ ਤੋਂ ਲੁਧਿਆਣਾ ਰੇਲਵੇ ਆਵਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਹਾਦਸੇ ਤੋਂ ਬਾਅਦ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ।