Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
6
ਚੋਣਾਂ ਦੇ ਨਤੀਜੇ ਤੋਂ ਬਾਅਦ ਲੁਧਿਆਣਾ ‘ਚ ਕ+ਤ+ਲ, ਪ੍ਰਵਾਸੀ ਆਟੋ ਚਾਲਕ ਦੀ ਕੁਝ ਨੌਜਵਾਨਾਂ ਨਾਲ ਹੋਈ ਭਾਜਪਾ ਦੀ ਜਿੱਤ ‘ਤੇ ਬਹਿਸ
Crime
Latest News
Ludhiana
National
Punjab
ਚੋਣਾਂ ਦੇ ਨਤੀਜੇ ਤੋਂ ਬਾਅਦ ਲੁਧਿਆਣਾ ‘ਚ ਕ+ਤ+ਲ, ਪ੍ਰਵਾਸੀ ਆਟੋ ਚਾਲਕ ਦੀ ਕੁਝ ਨੌਜਵਾਨਾਂ ਨਾਲ ਹੋਈ ਭਾਜਪਾ ਦੀ ਜਿੱਤ ‘ਤੇ ਬਹਿਸ
June 6, 2024
Voice of Punjab
ਚੋਣਾਂ ਦੇ ਨਤੀਜੇ ਤੋਂ ਬਾਅਦ ਲੁਧਿਆਣਾ ‘ਚ ਕ+ਤ+ਲ, ਪ੍ਰਵਾਸੀ ਆਟੋ ਚਾਲਕ ਦੀ ਕੁਝ ਨੌਜਵਾਨਾਂ ਨਾਲ ਹੋਈ ਭਾਜਪਾ ਦੀ ਜਿੱਤ ‘ਤੇ ਬਹਿਸ
ਲੁਧਿਆਣਾ (ਵੀਓਪੀ ਬਿਊਰੋ) – ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਪਰ ਭਾਜਪਾ ਸਰਕਾਰ ਬਣਾਉਣ ਲਈ ਲੋੜੀਂਦੀ ਸੀਟ ਤੋਂ 32 ਸੀਟਾਂ ਪਿੱਛੇ ਰਹਿ ਗਈ ਹੈ। ਅਜਿਹੇ ਵਿੱਚ ਉਸਨੂੰ ਆਪਣੀਆਂ ਸਹਿਯੋਗੀ ਪਾਰਟੀਆਂ ਦਾ ਸਾਥ ਲੈਣਾ ਪੈ ਰਿਹਾ ਹੈ ਅਤੇ ਐਨਡੀਏ ਗਠਜੋੜ ਦੇ ਤਹਿਤ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇੰਡੀਆ ਗਠਜੋੜ ਵੀ ਇਸ ਵਾਰ ਉਮੀਦ ਦੇ ਮੁਤਾਬਿਕ ਕੁਝ ਵਧੀਆ ਪ੍ਰਦਰਸ਼ਨ ਕਰ ਸਕੀ ਹੈ, ਜਿਸ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ 98 ਸੀਟਾਂ ਨਾਲ ਬਣ ਕੇ ਉਭਰੀ ਹੈ ਅਤੇ ਉਸ ਦੇ ਸਹਿਯੋਗੀ ਜਿਵੇਂ ਕਿ ਸਪਾ ਅਤੇ ਹੋਰ ਪਾਰਟੀਆਂ ਨੇ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਨੂੰ ਆਪਣੇ ਦਮ ਤੇ ਸਰਕਾਰ ਬਣਾਉਣ ਤੋਂ ਰੋਕਿਆ ਹੈ। ਨਤੀਜੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਇਹ ਅਜਿਹੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ, ਜਿਨਾਂ ਨਾਲ ਸ਼ਰਮਸਾਰ ਅਤੇ ਆਪਸੀ ਪਿਆਰ ਮਿਟਦਾ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ।
ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਦੇ ਬਾਹਰ ਚੋਣ ਨਤੀਜਿਆਂ ਸਬੰਧੀ ਹੋਈ ਗੱਲਬਾਤ ਹੱਥੋਪਾਈ ਵਿੱਚ ਬਦਲ ਗਈ। ਇਸ ਦੌਰਾਨ ਨੌਜਵਾਨਾਂ ਵੱਲੋਂ ਆਟੋ ਚਾਲਕ ਦੀ ਕੁੱਟਮਾਰ ਕੀਤੀ ਗਈ। ਜਦੋਂ ਉਸ ਦਾ ਸਾਥੀ ਉਸ ਨੂੰ ਛੁਡਾਉਣ ਆਇਆ ਤਾਂ ਮੁਲਜ਼ਮਾਂ ਨੇ ਉਸ ’ਤੇ ਇੱਟ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਜ਼ਖ਼ਮੀ ਅਭੈ ਅਤੇ ਉਸ ਦੇ ਸਾਥੀ ਸ੍ਰੀਨਿਵਾਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਸ੍ਰੀਨਿਵਾਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਚੌਕੀ ਗਿਆਸਪੁਰਾ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਕੋਲ ਅਜੇ ਤੱਕ ਕੋਈ ਬਿਆਨ ਦਰਜ ਕਰਵਾਉਣ ਨਹੀਂ ਆਇਆ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਲੜਾਈ ਵਿੱਚ ਜ਼ਖ਼ਮੀ ਹੋਏ ਅਭੈ ਨੇ ਦੱਸਿਆ ਕਿ ਉਹ ਅਤੇ ਉਸ ਦਾ ਪ੍ਰਵਾਸੀ ਦੋਸਤ ਸ੍ਰੀਨਿਵਾਸ ਆਟੋ ਚਾਲਕ ਹਨ। ਉਹ ਢੰਡਾਰੀ ਸਟੇਸ਼ਨ ਦੇ ਬਾਹਰ ਖੜ੍ਹੇ ਸਨ। ਚੋਣ ਨਤੀਜਿਆਂ ਨੂੰ ਲੈ ਕੇ ਜਦੋਂ ਉਸ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਅਭੈ ’ਤੇ ਇੱਟਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਸ੍ਰੀਨਿਵਾਸ ਦਖਲ ਦੇਣ ਲਈ ਅੱਗੇ ਆਇਆ ਤਾਂ ਮੁਲਜ਼ਮ ਅਭੈ ਨੂੰ ਛੱਡ ਗਿਆ ਅਤੇ ਸ੍ਰੀਨਿਵਾਸ ‘ਤੇ ਹਮਲਾ ਕਰ ਦਿੱਤਾ। ਸਿਰ ’ਤੇ ਇੱਟ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਜ਼ਖਮੀ ਸ਼੍ਰੀਨਿਵਾਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਸਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਾ ਦੇ ਸਕਦੀ ਹੈ ਜਾਂ ਨਹੀਂ ਇਸ ਨੂੰ ਲੈ ਕੇ ਉਹਨਾਂ ਦੀ ਕੁਝ ਨੌਜਵਾਨਾਂ ਬਹਿਸ ਹੋ ਰਹੀ ਸੀ, ਇਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।
ਚੌਕੀ ਗਿਆਸਪੁਰਾ ਦੇ ਇੰਚਾਰਜ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰ ਅਜੇ ਤੱਕ ਕਿਸੇ ਨੇ ਵੀ ਪੁਲਿਸ ਕੋਲ ਕੋਈ ਬਿਆਨ ਦਰਜ ਨਹੀਂ ਕਰਵਾਇਆ ਹੈ। ਬਿਆਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
Post navigation
NDA ਨੇ ਇਕੱਠੇ ਹੋ ਕੇ ਚੁਣ ਲਿਆ ਨਰੇਂਦਰ ਮੋਦੀ ਨੂੰ ਆਪਣਾ ਨੇਤਾ, ਕਿਹਾ- ਪ੍ਰਧਾਨ ਮੰਤਰੀ ਤਾਂ ਮੋਦੀ ਹੀ ਬਣੂ
ਖੇਤ ‘ਚੋਂ 24 ਸਾਲਾਂ ਨੌਜਵਾਨ ਦੀ ਲਾ+ਸ਼ ਮਿਲਣ ਨਾਲ ਫੈਲੀ ਸਨਸਨੀ, ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕ+ਤ+ਲ ਕਰ ਗਏ ਬਦਮਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us