ਕੁਲਵਿੰਦਰ ਕੌਰ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਨੌਕਰੀ ਦੀ ਕੋਈ ਫਿਕਰ ਨਹੀਂ ਹੈ, ਮਾਂ ਦੀ ਇੱਜਤ ਅੱਗੇ ਹਜ਼ਾਰਾਂ ਨੌਕਰੀਆਂ ਕੁਰਬਾਨ ਨੇ।ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ‘ਤੇ CISF ਮਹਿਲਾ ਕਾਂਸਟੇਬਲ ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲੈਂਦਿਆਂ ਸਸਪੈਂਡ ਕਰ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਲਈ ਸ਼ਿਕਾਇਤ ਦਿੱਤੀ ਗਈ।
ਮੰਡੀ ਦੀ MP ਕੰਗਨਾ ਰਣੌਤ ਨੂੰ ਥੱ+ਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਪੂਰਥਲਾ ਦੇ ਪਿੰਡ ਮਹੀਵਾਲ ਦੀ ਰਹਿਣ ਵਾਲੀ ਹੈ ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ ਦੋ ਸਾਲਾਂ ਤੋਂ ਚੰਡੀਗੜ੍ਹ ਏਅਰਪੋਰਟ ‘ਤੇ CISF ਮੁਲਾਜ਼ਮ ਵੱਜੋਂ ਹੈ ਤਾਇਨਾਤ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੀਆ ਮਾਨ ਵੀ CISF ਮਹਿਲਾ ਦੇ ਸਮਰਥਨ ਵਿਚ ਨਿਤਰੇ ਹਨ। ਉਨ੍ਹਾਂ ਨੇ ਵੀ ਕਿਹਾ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਹੈ ਸਹੀ ਕੀਤਾ ਹੈ ਤੇ ਮੈਂ ਜੇਕਰ ਉਸ ਦੀ ਜਗ੍ਹਾ ਹੁੰਦੀ ਤਾਂ ਮੈਂ ਵੀ ਇੰਝ ਹੀ ਕਰਨਾ ਸੀ। ਇੰਨਾ ਹੀ ਨਹੀਂ ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਕੁਲਵਿੰਦਰ ਕੌਰ ਨੂੰ ਮਿਲ ਰਿਹਾ ਹੈ। ਕਿਸਾਨ ਆਗੂਆਂ ਦੀ ਮੰਗ ਹੈ ਕਿ ਕੰਗਨਾ ਦਾ ਡੌਪ ਟੈਸਟ ਕਰਵਾਇਆ ਜਾਵੇ।