ਟਰੇਨ ਡਰਾਈਵਰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਾਰਨ ਵੀ ਵਜਾਉਂਦਾ ਹੈ ਪਰ ਲੋਕ ਉਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟਰੈਕ ਦੇ ਨੇੜੇ ਆ ਜਾਂਦੇ ਹਨ। ਇਸ ਦੌਰਾਨ ਰੀਲ ਬਣਾਉਂਦੇ ਸਮੇਂ ਇਕ ਲੜਕੀ ਟ੍ਰੈਕ ਦੇ ਇੰਨੀ ਨੇੜੇ ਚਲੀ ਗਈ ਕਿ ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਲੜਕੀ ਮੌਕੇ ‘ਤੇ ਹੀ ਡਿੱਗ ਪਈ ਅਤੇ ਮੁੜ ਕੇ ਉੱਠੀ ਨਹੀਂ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦੀ ਮੌਤ ਹੋ ਗਈ।